ਗ੍ਰਿਸ਼ਮ ਰੁੱਤ – ਆਯੁਰਵੇਦ ਅਤੇ ਕੁਦਰਤੀ ਜੀਵਨ ਦਾ ਵਿਗਿਆਨ

ਆਯੁਰਵੇਦ – ਗ੍ਰਿਸ਼ਮ ਰੁੱਤ

Summer Season Image
ਗ੍ਰਿਸ਼ਮ ਰੁੱਤ – ਗਰਮੀ ਦੀ ਰੁੱਤ (ਆਯੁਰਵੇਦ ਅਤੇ ਕੁਦਰਤੀ ਜੀਵਨ ਦਾ ਵਿਗਿਆਨ ਵਿਸ਼ਾ: ਰੁੱਤਾਂ ਦਾ ਆਯੁਰਵੇਦ)
ਆਯੁਰਵੇਦ ਵਿੱਚ ਰੁੱਤਾਂ ਦਾ ਆਧਾਰ ਸੂਰਜ ਹੈ — ਅਤੇ ਸੂਰਜ ਦੀ ਗਤੀ ਅਨੁਸਾਰ ਹੀ ਰੁੱਤਾਂ ਦੀ ਵੰਡ ਕੀਤੀ ਗਈ ਹੈ। ਪੂਰੇ ਸਾਲ ਨੂੰ 6 ਰੁੱਤਾਂ ਵਿੱਚ ਵੰਡਿਆ ਗਿਆ ਹੈ — ਅਤੇ ਉਨ੍ਹਾਂ ਵਿੱਚੋਂ ਇੱਕ ਹੈ ਊਰਜਾ ਸੋਖਣ ਵਾਲੀ ਗ੍ਰਿਸ਼ਮ ਰੁੱਤ

🌞 ਗ੍ਰਿਸ਼ਮ ਰੁੱਤ ਕੀ ਹੈ? (ਲਗਭਗ 20 ਅਪ੍ਰੈੇਲ–21 ਜੂਨ)

ਗ੍ਰਿਸ਼ਮ ਰੁੱਤ ਭਾਰਤੀ ਰਿਤੂ ਚੱਕਰ ਦੀ ਤੀਜੀ ਰੁੱਤ ਹੈ। ਆਯੁਰਵੇਦ ਅਨੁਸਾਰ ਇਹ ਜੇਠ ਅਤੇ ਹਾੜ੍ਹ ਮਹੀਨਿਆਂ ਵਿੱਚ ਆਉਂਦੀ ਹੈ (ਲਗਭਗ 20 ਅਪ੍ਰੈਲ–21 ਜੂਨ)। ਇਸ ਸਮੇਂ ਸੂਰਜ ਦੀ ਤਪਸ਼ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਧਰਤੀ ਤੋਂ ਨਮੀ ਘੱਟ ਹੋਣ ਲੱਗਦੀ ਹੈ। ਆਯੁਰਵੇਦ ਦੇ ਪ੍ਰਾਚੀਨ ਗ੍ਰੰਥ ਜਿਵੇਂ ਚਰਕ ਸੰਹਿਤਾ ਅਤੇ ਅਸ਼ਟਾਂਗ ਹ੍ਰਿਦਯਮ ਵਿੱਚ ਗ੍ਰਿਸ਼ਮ ਰੁੱਤ ਦੀ ਵਿਸਥਾਰ ਨਾਲ ਚਰਚਾ ਮਿਲਦੀ ਹੈ। ਇਨ੍ਹਾਂ ਅਨੁਸਾਰ ਇਸ ਰੁੱਤ ਵਿੱਚ ਸਰੀਰ ਦੀ ਰੱਖਿਆ ਲਈ ਲਘੂ, ਮਧੁਰ, ਸ਼ੀਤਲ (ਵਿਪਾਕ), ਸਨਿਗਧ ਅਤੇ ਤਰਲ ਖਾਧ ਪਦਾਰਥਾਂ ਦਾ ਸਵੇਨ ਵਧੇਰੇ ਕਰਨਾ ਚਾਹੀਦਾ ਹੈ।

"ਅੰਬ ਨੂੰ 'ਫਲਾਂ ਦਾ ਰਾਜਾ' ਕਿਹਾ ਜਾਂਦਾ ਹੈ ਅਤੇ ਇਹ ਮੁੱਖ ਤੌਰ 'ਤੇ ਗ੍ਰਿਸ਼ਮ ਰੁੱਤ ਵਿੱਚ ਹੀ ਮਿਲਦਾ ਹੈ।"

🌡 ਗ੍ਰਿਸ਼ਮ ਰੁੱਤ ਦੀ ਪ੍ਰਕ੍ਰਿਤੀ

ਗ੍ਰਿਸ਼ਮ ਰੁੱਤ ਵਿੱਚ ਸੂਰਜ ਦੀ ਤੇਜ ਗਰਮੀ ਅਤੇ ਕਟੂ ਰਸ (ਮਿਰਚ ਵਾਲਾ) ਸਭ ਤੋਂ ਵੱਧ ਰੂਕਸ਼ਤਾ ਪੈਦਾ ਕਰਦੇ ਹਨ ਜੋ ਸ਼ਰੀਰ ਦੀਆਂ ਧਾਤੂਆਂ ਅਤੇ ਕਫ ਨੂੰ ਸੁਕਾ ਦਿੰਦੇ ਹਨ। ਜਿਸ ਕਰਕੇ ਇਸ ਰੁੱਤ ਵਿੱਚ ਆਯੁਰਵੇਦ ਅਨੁਸਾਰ ਕਫ਼ ਦੋਸ਼ ਘਟਦਾ ਹੈ ਅਤੇ ਵਾਤ ਦੋਸ਼ ਵੱਧ ਸਕਦਾ ਹੈ। ਗਰਮੀ ਵਿੱਚ ਲੋਕ ਕੌੜੀਆਂ-ਤਿੱਖੀਆਂ ਚੀਜ਼ਾਂ ਖਾਂਦੇ ਹਨ — ਇਹ ਤਿੰਨੇ ਰਸ (ਤਿਕਤ-ਕਟੁ-ਕਸ਼ਾਯ) ਵਾਤ ਵਧਾਉਂਦੇ ਹਨ। ਇਸ ਤੋਂ ਇਲਾਵਾ ਗਰਮੀ ਦੀ ਰੁੱਤ ਵਿੱਚ ਕਫ ਸੁਕੱਣ ਕਰਕੇ ਵਾਤ ਦੋਸ਼ (ਸੰਚਿਤ) ਇਕੱਠਾ ਹੋਣਾ ਸ਼ੁਰੂ ਹੁੰਦਾ ਹੈ । ਸਰੀਰ ਦੀ ਤਾਕਤ (ਬਲ) ਵੀ ਘਟਣ ਲੱਗਦੀ ਹੈ। ਇਸ ਰੁੱਤ ਵਿੱਚ ਜਠਰ ਅਗਨੀ (ਪਾਚਣ ਸ਼ਕਤੀ) ਮੰਦ/ਕਮਜੋਰ ਹੋ ਜਾਂਦੀ ਹੈ। ਇਸ ਰੁੱਤ ਵਿੱਚ ਅਮਲ ਅਤੇ ਲਵਣ ਰਸ ਵਾਲੇ ਖਾਧ ਪਦਾਰਥਾਂ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਫ ਵਧਾਉਣ ਦੇ ਨਾਲ ਨਾਲ ਪਿੱਤ ਵੀ ਵਧਾਉਂਦੇ ਹਨ ਜਿਸ ਕਰਕੇ ਪਿੱਤ ਜਨਿਕ ਰੋਗ ਹੋ ਸਕਦੇ ਹਨ। ਇਸ ਰੁੱਤ ਵਿੱਚ ਸਰੀਰ ਦੀ ਰੱਖਿਆ ਲਈ ਲਘੂ, ਮਧੁਰ, ਸ਼ੀਤਲ (ਵਿਪਾਕ), ਸਨਿਗਧ ਅਤੇ ਤਰਲ ਖਾਧ ਪਦਾਰਥਾਂ ਦਾ ਸਵੇਨ ਵਧੇਰੇ ਕਰਨਾ ਚਾਹੀਦਾ ਹੈ।

🔥
ਤਿੱਖੀ ਗਰਮੀ
ਸੁੱਕਾ ਮੌਸਮ
ਲੰਮੇ ਦਿਨ
ਛੋਟੀਆਂ ਰਾਤਾਂ
💧
ਨਮੀ ਘਟਣਾ
ਪਾਣੀ ਸੁੱਕਣ ਲੱਗਦੇ ਹਨ
🌬
ਠੰਡੀ ਹਵਾ ਘੱਟ
ਲੂ ਵੱਧਦੀ ਹੈ
🌬
A.C ਦੀ ਵਰਤੋਂ
ਤਾਪਮਾਨ 27 ਤੋਂ 30 ਡਿਗਰੀ ਰੱਖੋ

🧘 ਸਰੀਰ 'ਤੇ ਅਸਰ

ਗ੍ਰਿਸ਼ਮ ਰੁੱਤ ਵਿੱਚ ਜੇ ਸਹੀ ਸੰਭਾਲ ਨਾ ਕੀਤੀ ਜਾਵੇ ਤਾਂ ਲੂ, ਡੀਹਾਈਡ੍ਰੇਸ਼ਨ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

⚠ ਸੰਭਾਵਿਤ ਤਕਲੀਫ਼ਾਂ
  • ਜ਼ਿਆਦਾ ਪਸੀਨਾ ਆਉਣਾ
  • ਪਿਆਸ ਵੱਧ ਲੱਗਣਾ
  • ਥਕਾਵਟ ਅਤੇ ਚਿੜਚਿੜਾਪਣ
  • ਭੁੱਖ ਘੱਟ ਹੋਣਾ
  • ਸਰੀਰ ਵਿੱਚ ਸੁੱਕਾਪਣ
✅ ਕੁਦਰਤੀ ਲੱਛਣ
  • ਇਸ ਰੁਤ ਵਿੱਚ ਕਟੂ ਰਸ ਪ੍ਰਧਾਨ ਰਹਿੰਦਾ ਹੈ
  • ਵਾਤ ਇਕੱਠਾ ਹੁੰਦਾ ਹੈ
  • ਕਫ਼ ਸੁੱਕਣ ਲੱਗਦਾ ਹੈ
  • ਅੰਤ ਵਿੱਚ ਵਰਖਾ ਰੁੱਤ ਆਉਂਦੀ ਹੈ
⚠ ਧਿਆਨ ਰੱਖੋ: ਜੇ ਸਹੀ ਸੰਭਾਲ ਨਾ ਕੀਤੀ ਜਾਵੇ ਤਾਂ ਲੂ (Heat Stroke), ਡੀਹਾਈਡ੍ਰੇਸ਼ਨ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਰੁੱਤ ਵਿੱਚ ਕਟੂ ਰਸ ਦਾ ਰੂਕਸ਼ ਗੁਣ ਸ਼ਰੀਰ ਦੇ ਕਫ ਨੂੰ ਸੁਕਾ ਕੇ ਸੱਤ ਧਾਤੂਆਂ ਨੂੰ ਸੁਕਾ ਦਿੰਦਾ ਹੈ ਅਤੇ ਪੰਚ ਕੋਸ਼ਾ ਦਾ ਸੰਕੋਚਨ ਕਰਦਾ ਹੈ, ਜਿਸ ਨਾਲ ਸ਼ਰੀਰ ਅਤੇ ਜਠਰਾ ਅਗਨੀ ਕੰਮਜੋਰ ਹੋ ਜਾਂਦੇ ਹਨ।
❧ ✦ ❧

🥗 ਕੀ ਖਾਈਏ? (ਆਹਾਰ)

ਗ੍ਰਿਸ਼ਮ ਰੁੱਤ ਵਿੱਚ ਠੰਡਕ ਦੇਣ ਵਾਲੀਆਂ (ਸ਼ੀਤਲ), ਹਲਕੀਆਂ (ਲਘੂ), ਮਧੁਰ ਰਸ ਵਾਲੀਆਂ,ਚਿਕਨਾਈ ਯੁਕਤ (ਸਨਿਗਧ) ਅਤੇ ਤਰਲ ਚੀਜ਼ਾਂ ਦਾ ਸੇਵਨ ਵਧੇਰੇ ਕਰਨਾ ਚਾਹੀਦਾ ਹੈ।

ਆਯੁਰਵੇਦਿਕ ਠੰਡੇ ਪਦਾਰਥ
🌿 ਕੁਦਰਤੀ ਠੰਡਕ ਦੇਣ ਵਾਲੇ ਪਦਾਰਥ — ਆਯੁਰਵੇਦ ਦੀ ਸਿਫ਼ਾਰਸ਼

ਪੁਰਾਣੇ ਸਮੇਂ ਵਿੱਚ ਲੋਕ ਮਿੱਟੀ ਦੇ ਘੜੇ ਦਾ ਪਾਣੀ ਪੀਂਦੇ ਸਨ, ਜੋ ਕੁਦਰਤੀ ਤੌਰ 'ਤੇ ਠੰਡਾ ਰਹਿੰਦਾ ਸੀ। ਇਹ ਸਾਡੇ ਵੱਡ-ਵਡੇਰਿਆਂ ਦੀ ਬੁੱਧੀਮਾਨੀ ਸੀ ਜੋ ਆਯੁਰਵੇਦ ਦੇ ਸਿਧਾਂਤਾਂ ਦੇ ਅਨੁਕੂਲ ਹੈ।

❧ ✦ ❧

🌿 ਜੀਵਨ ਸ਼ੈਲੀ (ਵਿਹਾਰ)

☀ ਕੀ ਕਰੋ
  • ਹਲਕੇ ਕਪਾਹ ਦੇ ਕੱਪੜੇ ਪਹਿਨੋ
  • ਠੰਡੇ ਅਤੇ ਹਵਾਦਾਰ ਸਥਾਨ ਵਿੱਚ ਰਹੋ
  • ਦਿਨ ਵਿੱਚ ਥੋੜ੍ਹਾ ਵਿਸ਼੍ਰਾਮ ਕਰ ਸਕਦੇ ਹੋ
  • ਰਾਤ ਨੂੰ ਠੰਡੇ ਵਾਤਾਵਰਣ ਵਿੱਚ ਸੌਣਾ ਚੰਗਾ ਹੈ
  • ਸਵੇਰੇ ਜਲਦੀ ਕਸਰਤ ਕਰੋ
🚫 ਇਹ ਨਾ ਕਰੋ
  • ਦੁਪਹਿਰ ਦੀ ਤਿੱਖੀ ਧੁੱਪ ਤੋਂ ਬਚੋ
  • ਬਹੁਤ ਥਕਾ ਦੇਣ ਵਾਲੀ ਕਸਰਤ ਨਾ ਕਰੋ
  • ਖਾਲੀ ਪੇਟ ਧੁੱਪ ਵਿੱਚ ਨਾ ਜਾਓ
  • ਰਾਤ ਨੂੰ ਬਹੁਤ ਦੇਰ ਤੱਕ ਜਾਗਣਾ ਠੀਕ ਨਹੀਂ

📖 ਵਾਧੂ ਜਾਣਕਾਰੀ — ਆਯੁਰਵੇਦ ਦੀ ਦ੍ਰਿਸ਼ਟੀ

ਆਯੁਰਵੇਦ ਵਿੱਚ ਗ੍ਰਿਸ਼ਮ ਰੁੱਤ ਦਾ ਸੰਬੰਧ ਉਤਰਆਇਨ (Utarayana) ਨਾਲ ਹੈ। ਉਤਰਆਇਨ (Utarayana) ਦੀਆਂ ਤਿੰਨ ਰੁੱਤਾਂ ਵਿੱਚੋ ਗ੍ਰਿਸ਼ਮ ਰੁੱਤ ਆਖਰੀ ਹੁੰਦੀ ਹੈ।ਇਹ ਉਹ ਸਮਾਂ ਹੈ ਜਦੋਂ ਸੂਰਜ ਮੱਕਰ ਰੇਖਾ (Tropic of Capricorn) ਤੋਂ ਕਰਕ ਰੇਖਾ (Tropic of Cancer) ਵੱਲ ਸਫ਼ਰ ਕਰਦਾ ਹੈ। 21 ਜੂਨ ਨੂੰ ਇਹ ਸਫਰ ਮੁਕੰਮਲ ਹੁੰਦਾ ਹੈ ਅਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਕਰਕ ਰੇਖਾ (ਟਰੋਪਿਕ ਆਫ ਕੇਂਸਰ) ਤੇ ਪੈਂਦੀਆਂ ਹਨ ਅਤੇ ਸੁੂਰਜ ਉੱਤਰੀ ਗੋਲਾ ਅਰਧ ਵਿੱਚ ਆਪਣੇ ਸਿਖਰਲੇ ਬਿੰਦੂ ਤੇ ਹੁੰਦਾ ਹੈ।ਇਸ ਦਿਨ ਉੱਤਰੀ ਗੋਲਾ ਅਰਧ ਵਿੱਚ ਦਿਨ ਸਭ ਤੋਂ ਲੰਮਾ ਅਤੇ ਰਾਤ ਸਭ ਤੋਂ ਛੋਟੀ ਹੁੰਦੀ ਹੈ।ਪਹਿਲੇ ਸਮਿਆਂ ਵਿੱਚ ਉਤਰਆਇਨ ਦੀ ਸਮਾਪਤੀ ਤੇ ਹੀ ਕਰਕ ਸੰਕਰਾਂਤੀ ਦਾ ਤਿਉਹਾਰ ਮਤਲਬ ਸਾਵਣ ਦੇ ਮਹੀਨੇ ਦੀ ਸੰਗਰਾਂਦ ਮਨਾਈ ਜਾਂਦੀ ਸੀ। ਪਰ ਸਮਾਂ ਬੀਤਣ ਦੇ ਨਾਲ ਨਾਲ ਹੁਣ ਕਰਕ ਸੰਕਰਾਂਤੀ ਅਤੇ ਉਤਰਆਇਨ ਵਿੱਚ ਲਗਭਗ 24-25 ਦਿਨਾਂ ਦਾ ਫਰਕ ਪੈ ਗਿਆ ਹੈ। ਹੁਣ ਉਤਰਆਇਨ ਤਾਂ 21 ਜੂਨ ਨੂੰ ਆ ਜਾਂਦਾ ਹੈ ਪਰ ਕਰਕ ਸੰਕਰਾਂਤੀ(ਸਾਉਣ ਦੀ ਸੰਗਰਾਂਦ) ਹੁਣ ਤਾਰਾਂ ਮੰਡਲ ਦੀਆਂ ਸਥਿਤੀਆਂ ਬਦਲਣ ਕਰਕੇ 14/15 ਜੁਲਾਈ ਨੂੰ ਹੋ ਗਈ ਹੈ। ਇਸ ਲਈ ਇਹ ਤਿਉਹਾਰ ਆਪਣਾ ਪ੍ਰਾਚੀਨ ਮਹੱਤਵ ਗਵਾ ਚੁੱਕਾ ਹੈ। ਕਿਉਂਕਿ ਰੁੱਤਾ ਸੂਰਜ ਅਨੁਸਾਰ ਤੈਅ ਹੁੰਦੀਆਂ ਹਨ ਇਸ ਲਈ ਜੇਕਰ ਸਾਊਣ ਮਹੀਨੇ ਦੀ ਸ਼ੁਰੂਆਤ ਵੀ 21 ਜਾਂ 22 ਜੂਨ ਤੋਂ ਲਈ ਜਾਵੇ ਤਾਂ ਇਹ ਰੁੱਤਾਂ ਦੇ ਹਿਸਾਬ ਨਾਲ ਜਿਆਦਾ ਸਹੀ ਅਤੇ ਤਰਕਸੰਗਤ ਹੋਵੇਗਾ ।

🔬 ਆਯੁਰਵੇਦਿਕ ਸਿਧਾਂਤ — ਗ੍ਰਿਸ਼ਮ ਰੁੱਤ ਅਤੇ ਤ੍ਰਿਦੋਸ਼
  • ਪਿੱਤ ਦੋਸ਼: ਗਰਮੀ ਵਿੱਚ ਵਾਤ ਦੋਸ਼ ਜ਼ਮ੍ਹਾ ਹੋਣਾ ਸ਼ੁਰੂ ਹੁੰਦਾ ਹੈ। ਇਸ ਲਈ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ। ਇਸ ਲਈ ਚਿੜਚਿੜਾਪਣ ਅਤੇ ਜਲਨ ਹੋ ਸਕਦੀ ਹੈ।
  • ਕਫ਼ ਦੋਸ਼: ਇਸ ਸਮੇਂ ਕਫ਼ ਘੱਟਦਾ ਹੈ — ਇਸ ਲਈ ਸਰੀਰ ਦੀ ਰੋਗ-ਰੋਧਕ ਸ਼ਕਤੀ ਕਿਸੇ ਹੱਦ ਤੱਕ ਕਮਜ਼ੋਰ ਹੋ ਸਕਦੀ ਹੈ।

ਗ੍ਰਿਸ਼ਮ ਰੁੱਤ ਦੇ ਅੰਤ 'ਤੇ ਵਰਖਾ ਰੁੱਤ ਦੀ ਆਮਦ ਹੁੰਦੀ ਹੈ। ਇਸ ਲਈ ਗ੍ਰਿਸ਼ਮ ਰੁੱਤ ਵਿੱਚ ਆਪਣੇ ਸਰੀਰ ਨੂੰ ਅਗਲੀ ਰੁੱਤ ਲਈ ਤਿਆਰ ਕਰਨਾ ਵੀ ਓਨਾ ਹੀ ਜ਼ਰੂਰੀ ਹੈ।

❧ ✦ ❧
🌞 ਗ੍ਰਿਸ਼ਮ ਰੁੱਤ — ਇੱਕ ਝਲਕ
ਗ੍ਰਿਸ਼ਮ ਰੁੱਤ ਦੀ ਸੰਪੂਰਨ ਆਯੁਰਵੇਦਿਕ ਜਾਣਕਾਰੀ
ਪਹਿਲੂ ਵੇਰਵਾ
ਮਹੀਨੇ ਜੇਠ ਅਤੇ ਹਾੜ੍ਹ (20 ਅਪ੍ਰੈਲ – 20 ਜੂਨ)
ਦੋਸ਼ ਵਾਤ ਜ਼ਮ੍ਹਾ, ਕਫ਼ ਘਟਦਾ
ਸੰਚਿਤ ਦੋਸ਼ ਵਾਤ ਦੋਸ਼ — ਸੰਚੇ ਦੇ ਸਮੇਂ ਪ੍ਰਹੇਜ ਕਰਨਾ ਹੀ ਸੱਚੀ ਸਿਆਣਪ ਹੈ।
ਪ੍ਰਧਾਨ ਰਸ ਕਟੂ ਰਸ (ਤਿੱਖਾ — ਮਿਰਚ ਵਰਗਾ) ਪ੍ਰਧਾਨ
ਪਿੱਤ-ਵਰਧਕ ਕਟੂ ਰਸ (ਤਿੱਖਾ), ਅਮਲ ਰਸ ਅਤੇ ਲਵਣ ਰਸ
ਰਸ ਸੇਵਨ ਮਧੁਰ ਰਸ (ਵਾਤ-ਪਿੱਤ ਸਾਂਤ ਕਰਦਾ ਹੈ), ਤਿੱਕਤ ਰਸ (ਵਾਤ-ਪਿੱਤ ਘਟਾਉਂਦਾ ਹੈ) ਅਤੇ ਕਸ਼ਾਇ ਰਸ (ਪਿੱਤ ਨੂੰ ਸੰਤੁਲਿਤ ਕਰਦਾ ਹੈ)
ਆਹਾਰ ਠੰਡਾ, ਹਲਕਾ, ਮਿੱਠਾ (ਮਧੁਰ ਰਸ ਯੁਕਤ), ਤਰਲ ਅਤੇ ਸਨਿਗਧ
ਵਿਹਾਰ ਧੁੱਪ ਤੋਂ ਬਚੋ, ਠੰਡਾ ਪਾਣੀ ਪੀਓ
ਖਾਣ-ਪਾਣ

ਅੰਬ, ਕੇਲਾ, ਚਿਕੂ, ਆੜੂ, ਤਰਬੂਜ਼, ਖਰਬੂਜ਼ਾ, ਸੇਬ, ਅੰਗੂਰ (ਦ੍ਰਾਕਸ਼), ਖੀਰਾ, ਤਰ, ਸਫੈਦ ਪੇਠੇ ਦਾ ਜੂਸ, ਖਸਖਸ ਵਾਲੀ ਸ਼ਰਦਾਈ, ਲੱਸੀ, ਸ਼ਿਕੰਜਵੀ, ਠੰਡਾ ਦੁੱਧ, ਨਾਰੀਅਲ ਪਾਣੀ, ਬੇਲ, ਘੜੇ ਦਾ ਠੰਡਾ ਪਾਣੀ, ਕਣਕ ਦੀ ਰੋਟੀ, ਮੂੰਗ ਦੀ ਦਾਲ, ਖਿਚੜੀ, ਸਾਦਾ ਚਾਵਲ, ਮੌਸਮੀ ਸਬਜੀਆਂ, ਪੁਦੀਨੇ ਅਤੇ ਧਨੀਏ ਦੀ ਚਟਨੀ, ਕੱਚੇ ਅੰਬ ਦੀ ਚਟਨੀ, ਨਾਰੀਅਲ ਦੀ ਚਟਨੀ, ਨਿੰਬੂ ਅਤੇ ਅਦਰਕ ਦਾ ਆਚਾਰ। ਗ੍ਰਿਸ਼ਮ ਰੁੱਤ ਵਿੱਚ ਦੇਸੀ ਘਿਓ ਦਾ ਸੇਵਨ ਨਿਯਿਮਤ ਰੂਪ ਨਾਲ ਕਰਨਾ ਚਾਹੀਦਾ ਹੈ।

ਸਬਜੀਆਂ

ਘੀਆ, ਲੌਕੀ, ਕਰੇਲਾ, ਭਿੰਡੀ, ਟਿੰਡਾ, ਕੱਦੂ, ਪਰਮਲ— ਇਹ ਹਲਕੀਆਂ ਅਤੇ ਸਹਿਜੇ ਹਜ਼ਮ ਹੋਣ ਵਾਲੀਆਂ ਹਨ। ਗਰਮੀਆਂ ਵਿੱਚ ਕਮਜ਼ੋਰ ਜਠਰਾਗਨੀ ਉੱਤੇ ਬੋਝ ਨਹੀਂ ਪਾਉਂਦੀਆਂ ਅਤੇ ਪਿੱਤ ਨੂੰ ਸੰਤੁਲਿਤ ਕਰਦੀਆਂ ਹਨ।

ਖਾਣੇ ਤੋਂ ਬਾਅਦ ਥੋੜੀ ਸੇਕੀ ਹੋਈ ਅਜਵਾਇਨ ਅਤੇ ਸੈਂਦਾ ਨਮਕ ਮਿਲਾਕੇ, ਜਾਂ ਸੌਂਫ, ਜਾਂ ਤ੍ਰਿਫਲਾ ਚੂਰਨ ਦਾ ਸੇਵਨ ਕਰੋ।
ਆਯੁਰਵੇਦਿਕ ਠੰਡੇ ਪਦਾਰਥ
🌿 ਕੁਦਰਤੀ ਠੰਡਕ ਦੇਣ ਵਾਲੇ ਪਦਾਰਥ — ਆਯੁਰਵੇਦ ਦੀ ਸਿਫ਼ਾਰਸ਼

ਗ੍ਰਿਸ਼ਮ ਰੁੱਤ ਨੂੰ ਗ੍ਰਿਸ਼ਮ ਰੁੱਤ ਕਿਉਂ ਕਹਿੰਦੇ ਹਨ?

“ਗ੍ਰਿਸ਼ਮ” ਸ਼ਬਦ ਸੰਸਕ੍ਰਿਤ ਦੇ “ग्रीष्म” ਤੋਂ ਆਇਆ ਹੈ, ਜਿਸ ਦਾ ਅਰਥ ਹੀ “ਗਰਮੀ” ਜਾਂ “ਤਾਪ” ਹੁੰਦਾ ਹੈ। ਇਸ ਲਈ ਗ੍ਰਿਸ਼ਮ ਰੁੱਤ ਨੂੰ ਇਸ ਨਾਂ ਨਾਲ ਸੰਬੋਧਤ ਕੀਤਾ ਜਾਂਦਾ ਹੈ, ਕਿਉਂਕਿ ਇਹ ਉਹ ਸਮਾਂ ਹੈ ਜਦੋਂ ਤਾਪਮਾਨ ਆਪਣੀ ਚਰਮ ਸੀਮਾ ਤੇ ਹੁੰਦਾ ਹੈ ਅਤੇ ਗਰਮੀ ਸਭ ਤੋਂ ਜ਼ਿਆਦਾ ਮਹਿਸੂਸ ਹੁੰਦੀ ਹੈ।

ਆਯੁਰਵੇਦ · Ayurveda
ਤ੍ਰਿਦੋਸ਼ ਰਿਤੁਚਰਯਾ ਸਾਰਣੀ
ਹਰ ਦੋਸ਼ ਦਾ ਮੌਸਮ ਅਨੁਸਾਰ ਸੰਚਯ, ਪ੍ਰਕੋਪ ਅਤੇ ਪ੍ਰਸ਼ਮਨ
ਦੋਸ਼ ਸੰਚਯ ਪ੍ਰਕੋਪ ਪ੍ਰਸ਼ਮਨ
ਵਾਤ ਗ੍ਰੀਸ਼ਮ(ਗਰਮੀ) ਵਰਖਾ(ਬਰਸਾਤ) ਸ਼ਰਦ(ਪਤਝੜ)
ਪਿੱਤ ਵਰਖਾ(ਬਰਸਾਤ) ਸ਼ਰਦ(ਪਤਝੜ) ਹੇਮੰਤ(ਸਰਦੀ)
ਕਫ਼ ਸ਼ਿਸ਼ਿਰ(ਠੰਡ) ਵਸੰਤ(ਬਹਾਰ) ਗ੍ਰੀਸ਼ਮ(ਗਰਮੀ)
ਸੰਚਯ — ਇਕੱਠਾ ਹੁੰਦਾ
ਪ੍ਰਕੋਪ — ਸਭ ਤੋਂ ਵੱਧ ਵਧਦਾ
ਪ੍ਰਸ਼ਮਨ — ਸ਼ਾਂਤ ਹੁੰਦਾ

🌡 ਵਿਰੁਧ ਆਹਾਰ

1).ਦੁੱਧ ਅਤੇ ਕੇਲੇ ਦਾ ਸ਼ੇਕ

ਚਰਕ ਸੰਹਿਤਾ ਅਨੁਸਾਰ — ਦੁੱਧ ਦੇ ਨਾਲ ਖੱਟੇ ਫਲ ਖਾਣਾ ਸਰੀਰ ਵਿੱਚ "ਆਮ ਦੋਸ਼" ਪੈਦਾ ਕਰਦਾ ਹੈ ਜੋ ਕਈ ਬਿਮਾਰੀਆਂ ਦੀ ਜੜ੍ਹ ਹੈ। ਕੇਲਾ — ਵਧੀਆ ਫਲ ✅ 🥛 ਦੁੱਧ — ਵਧੀਆ ਪੀਣ ਵਾਲਾ ✅ 🍌🥛 ਦੋਵੇਂ ਇਕੱਠੇ = ਵਿਰੁੱਧ ਆਹਾਰ

2). ਚਾਹ ਅਤੇ ਲੂਣ ਵਾਲੇ ਤਲੇ ਪਦਾਰਥ-ਚਾਹ ਸ਼ਰੀਰ ਨੂੰ ਡੀਹਾਈਡਰੇਟ ਕਰਦੀ ਹੈ ਅਤੇ ਪਾਚਕ ਰਸਾਂ ਨੂੰ ਰੋਕ ਕੇ ਭੁੱਖ ਮਾਰਦੀ ਹੈ।ਚਾਹ ਪਿੱਤ ਅਤੇ ਵਾਤ ਦੋਸ਼ ਪੈਦਾ ਕਰਦੀ ਹੈ। ਇਸ ਲਈ ਗ੍ਰਿਸ਼ਮ,ਵਰਖਾ ਅਤੇ ਸ਼ਰਦ ਰੁੱਤ ਵਿੱਚ ਚਾਹ ਦਾ ਤਿਆਗ ਕਰਨਾ ਚਾਹੀਦਾ ਹੈ।

🌡 ਗ੍ਰਿਸ਼ਮ ਰੁੱਤ ਵਿੱਚ ਵਾਤ ਅਤੇ ਪਿੱਤ ਦੋਸ਼ਾ ਨਾਲ ਸਬੰਧ ਜਰੂਰੀ ਸਵਾਲ ਜਵਾਬ

1).ਪ੍ਰਸ਼ਨ-ਕੀ ਗ੍ਰਿਸ਼ਮ ਰੁੱਤ ਵਿੱਚ ਵਾਤ ਦੋਸ਼ ਦੀ ਸਮੱਸਿਆ ਆ ਸਕਦੀ ਹੈ ਅਤੇ ਕਿਵੇਂ ?

ਉਤੱਰ-ਗ੍ਰਿਸ਼ਮ ਰੁੱਤ ਵਿੱਚ ਵਾਤ ਦੋਸ਼ — ਕਾਰਨ ਅਤੇ ਪ੍ਰਭਾਵ ਹਾਂ, ਬਿਲਕੁਲ ਆ ਸਕਦੀ ਹੈ — ਪਰ ਇਸ ਨੂੰ ਸਮਝਣ ਲਈ ਦੋ ਪੱਧਰ 'ਤੇ ਵੇਖਣਾ ਪਵੇਗਾ। ਗ੍ਰਿਸ਼ਮ ਵਿੱਚ ਵਾਤ ਵਧਣ ਦੇ ਕਾਰਨ-

1. ਰੂਕਸ਼ਤਾ (ਖੁਸ਼ਕੀ) ਤੇਜ਼ ਧੁੱਪ ਅਤੇ ਗਰਮੀ ਸਰੀਰ ਦੀ ਨਮੀ ਸੁੱਕਾ ਦਿੰਦੀ ਹੈ — ਵਾਤ ਦਾ ਮੁੱਖ ਗੁਣ ਰੂਕਸ਼ (ਖੁਸ਼ਕ) ਹੈ, ਇਸ ਲਈ ਵਧਦਾ ਹੈ।

2. ਆਦਾਨ ਕਾਲ ਦਾ ਪ੍ਰਭਾਵ ਗ੍ਰਿਸ਼ਮ ਆਦਾਨ ਕਾਲ ਦਾ ਆਖਰੀ ਭਾਗ ਹੈ — ਇਸ ਵਿੱਚ ਸੂਰਜ ਸਰੀਰ ਤੋਂ ਬਲ ਖਿੱਚਦਾ ਹੈ, ਧਾਤੂਆਂ ਕਮਜ਼ੋਰ ਹੁੰਦੀਆਂ ਹਨ — ਵਾਤ ਪ੍ਰਬਲ ਹੁੰਦਾ ਹੈ।

3. ਤਿਕਤ-ਕਟੁ-ਕਸ਼ਾਯ ਰਸਾਂ ਦੀ ਵਧੇਰੇ ਵਰਤੋਂ ਗਰਮੀ ਵਿੱਚ ਲੋਕ ਕੌੜੀਆਂ-ਤਿੱਖੀਆਂ ਚੀਜ਼ਾਂ ਖਾਂਦੇ ਹਨ — ਇਹ ਤਿੰਨੇ ਰਸ ਵਾਤ ਵਧਾਉਂਦੇ ਹਨ।

4. ਡੀਹਾਈਡ੍ਰੇਸ਼ਨ ਪਾਣੀ ਦੀ ਕਮੀ → ਕਫ਼ ਘਟਦਾ ਹੈ → ਵਾਤ ਦਾ ਸੰਤੁਲਨ ਵਿਗੜਦਾ ਹੈ।

5. ਦਿਵਾ ਸ੍ਵਾਪ (ਦਿਨ ਦੀ ਨੀਂਦ) ਦਾ ਅਪਵਾਦ ਗ੍ਰਿਸ਼ਮ ਵਿੱਚ ਦਿਨ ਦੀ ਨੀਂਦ ਜਾਇਜ਼ ਹੈ — ਜੇ ਨਾ ਲਈ ਜਾਵੇ ਤਾਂ ਵਾਤ ਵਧਦਾ ਹੈ।

🔸 ਲੱਛਣ ਜੋ ਗ੍ਰਿਸ਼ਮ ਵਿੱਚ ਦਿੱਖ ਸਕਦੇ ਹਨ

• ਮੂੰਹ-ਗਲਾ ਸੁੱਕਣਾ, ਕਬਜ਼

• ਜੋੜਾਂ ਵਿੱਚ ਕੜਕਣ ਜਾਂ ਹਲਕਾ ਦਰਦ

• ਬੇਚੈਨੀ, ਨੀਂਦ ਟੁੱਟਣੀ

• ਚਮੜੀ ਖੁਸ਼ਕ ਹੋਣੀ

• ਕਮਜ਼ੋਰੀ ਅਤੇ ਥਕਾਵਟ

🔸 ਬਚਾਅ

• ਮਧੁਰ, ਸ਼ੀਤਲ, ਸ੍ਨਿਗਧ ਖੁਰਾਕ ਲਓ (ਦੁੱਧ, ਘਿਓ, ਸ਼ਾਲੀ ਚਾਵਲ)

• ਠੰਡਾ ਪਾਣੀ (ਮਿੱਟੀ ਦੇ ਘੜੇ ਦਾ), ਸ਼ਰਬਤ, ਸ਼ਤਾਵਰੀ

• ਤੇਲ ਮਾਲਿਸ਼ (ਅਭਯੰਗ) — ਵਾਤ ਦਾ ਸਭ ਤੋਂ ਵਧੀਆ ਇਲਾਜ

• ਰਾਤ ਨੂੰ ਖੁੱਲ੍ਹੀ ਹਵਾ ਵਿੱਚ ਸੌਣਾ

2). ਪ੍ਰਸ਼ਨ-ਗਰਮੀ ਵਿੱਚ ਕੀ ਪਿੱਤ ਦੋਸ਼ ਵੀ ਵੱਧ ਸਕਦਾ ਹੈ? ਕਿਉਂਕਿ ਇਹ ਦੋਸ਼ ਗਰਮੀ ਵਿੱਚ ਸੰਚਿਤ ਅਤੇ ਵਰਖਾ ਰੁੱਤ ਵਿੱਚ ਕੁਪਿਤ ਹੁੰਦਾ ਹੈ।

ਉੱਤਰ-ਹੁਣ ਸਵਾਲ ਇਹ ਹੈ — ਜੇ ਗ੍ਰਿਸ਼ਮ ਵਿੱਚ ਗਰਮੀ ਇੰਨੀ ਹੈ, ਤਾਂ ਪਿੱਤ ਸੰਚਿਤ ਕਿਉਂ, ਕੁਪਿਤ ਕਿਉਂ ਨਹੀਂ?

🔸 ਰਹੱਸ — ਬਾਹਰੀ ਅਗਨੀ ਅੰਦਰਲੀ ਅਗਨੀ ਨੂੰ ਦਬਾਉਂਦੀ ਹੈ

ਇਹ ਆਯੁਰਵੇਦ ਦਾ ਸਭ ਤੋਂ ਦਿਲਚਸਪ ਸਿਧਾਂਤ ਹੈ — ਬਾਹਰੀ ਸੂਰਜ ਦੀ ਉਸ਼ਣਤਾ → ਸਰੀਰ ਦੀ ਜਠਰਾਗਨੀ ਕਮਜ਼ੋਰ ਕਰਦੀ ਹੈ

🔸 ਪਰ — ਗ੍ਰਿਸ਼ਮ ਵਿੱਚ ਵੀ ਪਿੱਤ ਵਧ ਸਕਦਾ ਹੈ, ਇਨ੍ਹਾਂ ਕਾਰਨਾਂ ਨਾਲ

1. ਪਿੱਤ ਪ੍ਰਕ੍ਰਿਤੀ ਵਾਲੇ ਵਿਅਕਤੀ ਜਿਨ੍ਹਾਂ ਦਾ ਸੁਭਾਅ ਹੀ ਪਿੱਤ ਪ੍ਰਧਾਨ ਹੈ — ਉਨ੍ਹਾਂ ਵਿੱਚ ਗ੍ਰਿਸ਼ਮ ਵਿੱਚ ਸੰਚਯ ਤੇਜ਼ੀ ਨਾਲ ਹੁੰਦਾ ਹੈ ਅਤੇ ਲੱਛਣ ਤੁਰੰਤ ਦਿੱਖਦੇ ਹਨ।

2. ਵਿਰੁੱਧ ਆਹਾਰ ਗਰਮੀ ਵਿੱਚ ਜੇ ਤਿੱਖਾ, ਖੱਟਾ, ਤਲਿਆ ਖਾਧਾ ਜਾਵੇ — ਪਿੱਤ ਸਿੱਧਾ ਕੁਪਿਤ ਹੁੰਦਾ ਹੈ।

3. ਦੁਪਹਿਰ ਦੀ ਤੇਜ਼ ਧੁੱਪ ਵਿੱਚ ਘੁੰਮਣਾ ਬਾਹਰੀ ਉਸ਼ਣਤਾ ਸਿੱਧੀ ਰਕਤ-ਪਿੱਤ ਵਧਾਉਂਦੀ ਹੈ।

4. ਗੁੱਸਾ, ਤਣਾਅ ਮਾਨਸਿਕ ਪਿੱਤ ਵੀ ਗਰਮੀ ਵਿੱਚ ਵੱਧਦਾ ਹੈ

🔸 ਗ੍ਰਿਸ਼ਮ ਵਿੱਚ ਦਿੱਖਣ ਵਾਲੇ ਪਿੱਤ ਲੱਛਣ

• ਚਮੜੀ 'ਤੇ ਜਲਨ, ਲਾਲੀ, ਧੱਫੜ

• ਐਸੀਡਿਟੀ, ਛਾਤੀ ਵਿੱਚ ਜਲਨ

• ਨੱਕ ਤੋਂ ਖੂਨ (ਰਕਤਪਿੱਤ)

• ਜ਼ਿਆਦਾ ਪਸੀਨਾ ਅਤੇ ਬਦਬੂ

• ਚਿੜਚਿੜਾਪਣ, ਗੁੱਸਾ

ਇਸ ਲਈ ਗ੍ਰਿਸ਼ਮ ਵਿੱਚ ਸਹੀ ਰਿਤੁਚਰਯਾ ਪਾਲਣ ਕਰਨੀ ਬਹੁਤ ਜ਼ਰੂਰੀ ਹੈ — ਨਹੀਂ ਤਾਂ ਵਰਖਾ ਵਿੱਚ ਵਾਤ ਜ਼ੋਰਦਾਰ ਕੁਪਿਤ ਹੋਵੇਗਾ।

📚 ਸਰੋਤ: ਆਯੁਰਵੇਦ – ਕੁਦਰਤੀ ਜੀਵਨ ਦਾ ਵਿਗਿਆਨ