ਆਯੂਰਵੇਦ — ਤੰਦਰੁਸਤ ਜੀਵਨ ਦਾ ਵਿਗਿਆਨ
ਕੁਦਰਤ ਨਾਲ ਜੁੜੋ, ਸਿਹਤ ਪਾਓ
"ਆਯੂਰਵੇਦ ਸਿਰਫ਼ ਰੋਗ ਦੂਰ ਕਰਨ ਦੀ ਵਿਧੀ ਨਹੀਂ ਦਿੰਦਾ — ਇਹ ਸਾਨੂੰ ਰੋਗ ਨਾ ਬਣੇ, ਇਹ ਜੀਵਨ ਦੀ ਕਲਾ ਸਿਖਾਉਂਦਾ ਹੈ।"
ਇਸ ਪੁਸਤਕ ਬਾਰੇ
ਇਹ ਪੁਸਤਕ ਲੋਕ ਹਿੱਤ ਲਈ ਸਧਾਰਣ ਭਾਸ਼ਾ ਵਿੱਚ ਤਿਆਰ ਕੀਤੀ ਗਈ ਹੈ। ਅਜੋਕੇ ਸਮੇਂ ਵਿੱਚ ਮਨੁੱਖ ਕੋਲ ਸੁਵਿਧਾਵਾਂ ਬਹੁਤ ਹਨ ਪਰ ਸਿਹਤ ਘੱਟ ਹੈ। ਐਲੋਪੈਥਿਕ ਦਵਾਈਆਂ ਵਧ ਰਹੀਆਂ ਹਨ ਪਰ ਰੋਗ ਘੱਟ ਨਹੀਂ ਹੋ ਰਹੇ।
🌿 ਆਯੂਰਵੇਦ ਕਿਤਾਬੀ ਗਿਆਨ ਨਹੀਂ — ਇਹ ਕੁਦਰਤ ਅਤੇ ਕਾਦਰ ਨਾਲ ਜੋੜਨ ਵਾਲਾ ਵਿਵਹਾਰਿਕ ਗਿਆਨ ਹੈ। ਇਸ ਨਾਲ ਜੁੜਨ ਲਈ ਕੁਦਰਤ ਨੂੰ ਸਮਝਣਾ ਜ਼ਰੂਰੀ ਹੈ।
ਜ਼ਰੂਰੀ ਮੁੱਢਲਾ ਗਿਆਨ
ਆਯੂਰਵੇਦ ਨੂੰ ਸਮਝਣ ਲਈ ਹੇਠਾਂ ਦਿੱਤੇ ਵਿਸ਼ਿਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ:
- ਭੂਗੋਲ ਦਾ ਗਿਆਨ — ਕਰਕ ਰੇਖਾ, ਭੂਮੱਧ ਰੇਖਾ ਅਤੇ ਮੱਕਰ ਰੇਖਾ
- ਰੁੱਤਾਂ — ਮੌਸਮਾਂ ਦਾ ਸਰੀਰ ਉੱਤੇ ਪ੍ਰਭਾਵ
- ਦੇਸੀ ਮਹੀਨੇ — ਪੰਜਾਬੀ ਕੈਲੰਡਰ ਦਾ ਮਹੱਤਵ
- ਚੰਦਰ ਕਲਾਵਾਂ — ਚੰਦਰਮਾ ਦੇ ਸਰੀਰ ਉੱਤੇ ਅਸਰ
ਸਮੱਸਿਆ ਕੀ ਹੈ?
ਅੱਜ ਵੀ ਆਯੂਰਵੇਦ ਦੀ ਪਹੁੰਚ ਆਮ ਜਨਤਾ ਤੱਕ ਨਹੀਂ ਹੈ। ਮੁੱਖ ਕਾਰਨ ਇਹ ਹੈ ਕਿ ਆਯੂਰਵੇਦ ਦੇ ਗ੍ਰੰਥ ਸੰਸਕ੍ਰਿਤ ਭਾਸ਼ਾ ਵਿੱਚ ਹਨ, ਜਿਸ ਕਰਕੇ ਆਮ ਲੋਕ ਇਸ ਕੁਦਰਤੀ ਵਰਦਾਨ ਤੋਂ ਪੂਰੀ ਤਰ੍ਹਾਂ ਲਾਭਵੰਦ ਨਹੀਂ ਹੋ ਰਹੇ।
ਐਲੋਪੈਥੀ ਹੇਠਾਂ ਦਿੱਤੀਆਂ ਬਿਮਾਰੀਆਂ ਵਿੱਚ ਸਾਈਡ ਇਫੈਕਟ ਵੀ ਦਿੰਦੀ ਹੈ:
⚕ ਸਾਈਡ ਇਫੈਕਟਾਂ ਨਾਲ ਅਸੀਂ ਕਦੇ ਨਾ ਖਤਮ ਹੋਣ ਵਾਲੇ ਰੋਗਾਂ ਦੀ ਚਪੇਟ ਵਿੱਚ ਆ ਕੇ ਆਪਣਾ ਸਰੀਰ ਅਤੇ ਪੈਸਾ ਦੋਵੇਂ ਬਰਬਾਦ ਕਰ ਰਹੇ ਹਾਂ।
ਇਸ ਪੁਸਤਕ ਵਿੱਚ ਕੀ ਮਿਲੇਗਾ?
ਇਸ ਪੁਸਤਕ ਵਿੱਚ ਅਸੀਂ ਆਯੂਰਵੇਦ ਅਤੇ ਨੈਚਰੋਪੈਥੀ ਬਾਰੇ ਸਰਲ ਪੰਜਾਬੀ ਭਾਸ਼ਾ ਵਿੱਚ ਗਿਆਨ ਪ੍ਰਾਪਤ ਕਰਾਂਗੇ ਤਾਂ ਜੋ ਆਮ ਲੋਕ ਵੀ ਇਸ ਕੁਦਰਤੀ ਵਿਰਾਸਤ ਦਾ ਪੂਰਾ ਲਾਭ ਉਠਾ ਸਕਣ।