ਸ਼ਰਦ ਰਿਤੁਚਰਿਆ
— ਪਿੱਤ ਸ਼ਾਂਤ, ਪਾਚਣ ਦਰੁਸਤ — ਸ਼ਰਦ ਰੁੱਤ ਦਾ ਆਯੁਰਵੈਦਿਕ ਆਹਾਰ-ਵਿਹਾਰ

ਅਨਾਰ, ਅੰਗੂਰ, ਆਂਵਲਾ ਅਤੇ ਮਿਸ਼ਰੀ — ਸ਼ਰਦ ਰੁੱਤ ਦੇ ਪਿੱਤ-ਸ਼ਾਂਤ ਆਹਾਰ
ਸ਼ਰਦ ਰੁੱਤ (ਪਤਝੜ) ਦਾ ਚਿੱਤਰ

ਸ਼ਰਦ ਰੁੱਤ (Autumn)

20 ਅਗਸਤ ਤੋਂ 20 ਅਕਤੂਬਰ (ਅੱਸੂ ਅਤੇ ਕੱਤਕ)

ਸ਼ਰਦ ਰਿਤੂ (Autumn) ਹੈ ਯਮਰਾਜ ਦੀ ਦਾੜ ਅਤੇ ਇਸ ਨੂੰ ਵੈਦਾਂ ਦੀ ਮਾਤਾ ਵੀ ਕਿਹਾ ਜਾਂਦਾ ਹੈ। ਸ਼ਰਦ ਰਿਤੂ ਵਿੱਚ ਵਨਸਪਤੀ ਦੇ ਫਲ, ਫੁੱਲ ਅਤੇ ਪੱਤੇ ਪੀਲੇ ਹੋਕੇ ਝੜ ਜਾਂਦੇ ਹਨ। ਸ਼ਰਦ ਰਿਤੂ ਵਿੱਚ ਮੰਦ ਜਠਰਾ ਅਗਨੀ ਕਰਕੇ ਹੋਣ ਵਾਲੇ ਰੋਗਾਂ ਤੋਂ ਬਚਣ ਲਈ ਜੋਤਿਸ਼ ਅਨੁਸਾਰ ਵਰਤ ਆਦਿ ਕਰਮ ਕਾਂਡ ਕੀਤੇ ਜਾਂਦੇ ਹਨ। ਇਸੇ ਲਈ ਨਵਰਾਤਰੇ ਇਸ ਰੁਤ ਵਿੱਚ ਵੀ ਹੁੰਦੇ ਹਨ। ਆਯੂਰਵੇਦ ਵਿੱਚ ਜਠਰਾ ਅਗਨੀ ਦੀ ਰਕਸ਼ਾ ਕਰਨ ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ। ਸ਼ਰਦ ਰੁੱਤ ਵਿੱਚ ਪਿੱਤ ਦੋਸ਼ ਕੂਪਿਤ ਹੁੰਦਾ ਹੈ ਅਤੇ ਪ੍ਰਕ੍ਰਿਤੀ ਵਿੱਚ ਲਵਣ ਰਸ (ਅਗਨੀ+ਜਲ) ਦੀ ਪ੍ਰਧਾਨਤਾ ਹੁੰਦੀ ਹੈ ਜੋ ਕਿ ਆਪ ਪਿੱਤ ਵਰਧਕ ਹੁੰਦਾ ਹੈ। ਜਿਸ ਨਾਲ ਜਵਰ ਹੋ ਜਾਂਦਾ ਹੈ ਕਿਉਂਕਿ ਜਠਰ ਅਗਨੀ ਮੰਦ ਹੁੰਦੀ ਹੈ। ਜਿਸ ਨਾਲ ਅਮਾਸ਼ੇ ਅਤੇ ਅੰਤੜੀਆਂ ਵਿੱਚ ਆਮ ਇਕੱਠਾ ਹੋਣ ਲੱਗਦਾ ਹੈ। ਇਹੀ ਰੋਗਾਂ ਦਾ ਕਾਰਨ ਬਣਦਾ ਹੈ। ਇਲਾਜ ਹੈ ਅਲਪ ਆਹਾਰ ਅਤੇ ਲੰਘਣ (ਨਾਗਾ ਪਾਉਣਾ)। ਇਸ ਤੋਂ ਇਲਾਵਾ ਔਸ਼ਧੀ ਦੇ ਰੂਪ ਵਿੱਚ ਲਘੂ, ਸ਼ੀਤ, ਸਨਿਗਧ, ਮਧੁਰ, ਤਿਕੱਤ ਅਤੇ ਕਸਾਏ ਰੱਸ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਗੁਰੂ ਗੁਣ ਵਾਲੇ ਖਾਧ ਪਦਾਰਥਾਂ ਨੂੰ ਪਚਾਉਣ ਲਈ ਜਠਰਾ ਅਗਨੀ ਬਹੁਤ ਪ੍ਰਬਲ ਹੋਣੀ ਚਾਹੀਦੀ ਹੈ। ਪਰ ਇਸ ਦੇ ਉਲਟ ਵਰਸ਼ਾ ਅਤੇ ਸ਼ਰਦ ਰਿਤੂ ਵਿੱਚ ਜਠਰਾ ਅਗਨੀ ਮੰਦ ਹੁੰਦੀ ਹੈ। ਇਸ ਲਈ ਜੇਕਰ ਇਹਨਾਂ ਦੋ ਰੁੱਤਾਂ ਵਿੱਚ ਗੁਰੂ ਭੋਜਨ ਦਾ ਸੇਵਨ ਕੀਤਾ ਗਿਆ ਤਾਂ ਸ਼ਰੀਰ ਵਿੱਚ ਅਜੀਰਣ ਕਰਕੇ ਆਮ ਬਣਦਾ ਹੈ। ਇਸ ਲਈ ਇਹਨਾਂ ਦੋ ਰੁੱਤਾਂ ਵਿੱਚ ਲਘੂ, ਸ਼ੀਤ, ਸਨਿਗਧ, ਮਧੁਰ, ਤਿਕੱਤ ਅਤੇ ਕਸਾਏ ਰਸ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਪਰ ਇਸ ਦੇ ਉਲਟ ਹੇਮੰਤ ਅਤੇ ਸ਼ਿਸ਼ਰ ਰਿਤੂਆਂ ਵਿੱਚ ਜਠਰਾ ਅਗਨੀ ਬਹੁਤ ਤੀਵਰ ਹੁੰਦੀ ਹੈ। ਇਸ ਕਰਕੇ ਗੁਰੂ ਗੁਣ ਵਾਲੇ ਖਾਧ ਪਦਾਰਥਾਂ ਆਸਾਨੀ ਨਾਲ ਪਚ ਜਾਂਦੇ ਹਨ। ਇਸ ਲਈ ਇਹਨਾਂ ਦੋ ਰੁੱਤਾਂ ਨੂੰ ਆਹਾਰ ਪੋਸ਼ਣ ਪੱਖੋਂ ਬਹੁਤ ਵਧੀਆ ਮੰਨਿਆ ਗਿਆ ਹੈ। ਵਰਖਾ ਰੁੱਤ ਦੌਰਾਨ ਸਰੀਰ ਅੰਦਰ ਹੌਲੀ-ਹੌਲੀ ਇਕੱਠਾ ਹੋਇਆ ਪਿੱਤ ਦੋਸ਼, ਜਦ ਸ਼ਰਦ ਰੁੱਤ ਦੀ ਤਿੱਖੀ ਧੁੱਪ ਪੈਂਦੀ ਹੈ, ਤਾਂ ਪ੍ਰਕੁਪਿਤ ਹੋ ਕੇ ਬਾਹਰ ਨਿਕਲਣ ਲੱਗਦਾ ਹੈ। ਇਹੀ ਕਾਰਨ ਹੈ ਕਿ ਇਸ ਰੁੱਤ ਵਿੱਚ ਬਦਹਜ਼ਮੀ, ਖੱਟੇ ਡਕਾਰ, ਚਮੜੀ ਦੀਆਂ ਜਲਣ, ਅੱਖਾਂ ਦੀ ਲਾਲੀ ਵਰਗੀਆਂ ਤਕਲੀਫ਼ਾਂ ਆਮ ਦੇਖਣ ਨੂੰ ਮਿਲਦੀਆਂ ਹਨ। ਸਹੀ ਖੁਰਾਕ ਤੇ ਦਿਨਚਰਿਆ ਨਾਲ ਇਸ ਪਿੱਤ ਨੂੰ ਸਹਿਜੇ ਹੀ ਸੰਤੁਲਿਤ ਰੱਖਿਆ ਜਾ ਸਕਦਾ ਹੈ।
ਸ਼ਰਦ ਰੁੱਤ (ਪਤਝੜ) ਦਾ ਚਿੱਤਰ
ਸ਼ਰਦ ਰੁੱਤ ਅਨੁਸਾਰ ਸਰੀਰ ਦੀ ਅਵਸਥਾ: ਸ਼ਰਦ ਰੁੱਤ ਵਿੱਚ ਸ਼ਰੀਰ ਵਿੱਚ ਪਿੱਤ ਦੋਸ਼ ਪ੍ਰਕੋਪਿਤ ਰਹਿੰਦਾ ਹੈ ਅਤੇ ਪ੍ਰਕਿਰਤੀ ਵਿੱਚ ਵੀ ਪਿੱਤ ਵਧਾਉਣ ਵਾਲਾ ਲਵਣ ਰਸ ਪ੍ਰਧਾਨ ਹੁੰਦਾ ਹੈ। ਨਵਰਾਤਰੇ ਦੇ ਵਰਤ ਸਰੀਰ ਵਿੱਚੋਂ ਵਧਿਆ ਪਿੱਤ ਨਿਕਾਲਣ ਦਾ ਮੌਕਾ ਦਿੰਦੇ ਹਨ। ਇਸ ਸਮੇਂ ਅਲਪ ਆਹਾਰ ਕਰਨਾ ਚਾਹੀਦਾ ਹੈ ਅਤੇ ਖਾਧ ਪਦਾਰਥ ਲਘੂ, ਸ਼ੀਤਲ, ਸਨਿਗਧ, ਮਧੁਰ, ਤਿਕਤ ਅਤੇ ਕਸ਼ਾਯ ਗੁਣ ਵਾਲੇ ਹੀ ਵਰਤਣੇ ਚਾਹੀਦੇ ਹਨ। ਅਮਲ, ਲਵਣ ਅਤੇ ਕਟੂ (ਤਿੱਖਾ) ਰਸ ਪਿੱਤ ਵਰਧਕ ਹੁੰਦੇ ਹਨ ਅਤੇ ਇਹ ਸ਼ਰੀਰ ਵਿੱਚ ਗਰਮੀ ਪੈਦਾ ਕਰਦੇ ਹਨ, ਇਸ ਲਈ ਇਹਨਾਂ ਤੋਂ ਬਚਣਾ ਚਾਹੀਦਾ ਹੈ। ਸ਼ਰਦ ਰੁੱਤ ਵਿੱਚ ਸੇਵਣਯੋਗ ਪਦਾਰਥ: ਸ਼ੀਤਲ ਜਲ ਨਾਲ ਇਸਨਾਨ ਕਰਨਾ, ਚੰਦਰਮਾ ਦੀ ਰੌਸ਼ਨੀ ਵਿੱਚ ਬੈਠਣਾ ਅਤੇ ਧਿਆਨ–ਜਪ–ਪਾਠ ਕਰਨਾ ਲਾਭਦਾਇਕ ਹੈ। ਖਾਧ ਪਦਾਰਥਾਂ ਵਿੱਚ ਦੁੱਧ, ਦੇਸੀ ਘਿਓ, ਮਿੱਠੇ ਫਲ, ਤਿਕਤ ਪਦਾਰਥ ਜਿਵੇਂ ਕਰੇਲਾ, ਨੀਮ ਦੇ ਪੱਤੇ, ਗਿੱਲੋਏ ਆਦਿ ਵਰਤਣੇ ਚਾਹੀਦੇ ਹਨ। ਕਸ਼ਾਯ ਪਦਾਰਥਾਂ ਵਿੱਚ ਸ਼ਹਿਦ, ਜਾਮਨ, ਅਮਰੂਦ ਅਤੇ ਇਸ ਦੇ ਪੱਤੇ ਲਾਭਦਾਇਕ ਹਨ। ਧਨੀਆ ਅਤੇ ਸੌਫ ਦਾ ਕਾੜਾ ਪਿੱਤ ਸ਼ਾਂਤ ਕਰਦਾ ਹੈ। ਪਰਿਆਪਤ ਪਾਣੀ ਪੀਣਾ ਅਤੇ ਦੇਸੀ ਖਾਂਡ ਦਾ ਸੇਵਨ ਕਰਨਾ ਲਾਭਦਾਇਕ ਹੈ, ਜੋ ਪਿੱਤ ਸ਼ਾਮਕ ਅਤੇ ਰਕਤ ਸ਼ੋਧਕ ਹੁੰਦੀ ਹੈ। ਤਿਕਤ (ਕੌੜੇ) - ਆਯੁਰਵੇਦ ਵਿੱਚ ਤਿਕਤ ਰਸ (ਕੌੜਾ ਸੁਆਦ) ਪਿੱਤ ਨੂੰ ਸ਼ਾਂਤ ਕਰਨ ਵਾਲਾ ਸਭ ਤੋਂ ਮੁੱਖ ਰਸ ਮੰਨਿਆ ਗਿਆ ਹੈ। ਇਸ ਲਈ ਤਿਕਤ ਰਸ ਵਾਲੇ ਪਦਾਰਥ ਰਕਤ–ਪਿੱਤ ਸ਼ੁੱਧੀ, ਜਿਗਰ ਦੀ ਗਰਮੀ ਘਟਾਉਣ ਅਤੇ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਲਈ ਖਾਸ ਤੌਰ 'ਤੇ ਵਰਤਣੇ ਚਾਹੀਦੇ ਹਨ। ਸ਼ਰਦ ਰੁੱਤ ਵਿੱਚ ਤਿਕਤ ਰਸ ਵਾਲੇ ਪਦਾਰਥ-ਕਰੇਲਾ, ਨੀਮ ਦੇ ਕੋਮਲ ਪੱਤੇ,ਭੁੰਈ ਆਮਲਾ (ਭੂਮੀ ਆਮਲਾ), ਗਿੱਲੋਏ (ਗੁੜੂਚੀ) ਕਸ਼ਾਯ (ਕਸੇਲੇ) ਜਿਵੇਂ ਸ਼ਹਿਦ, ਜਾਮਨ ਜਾਂ ਪੱਤੇ ਜਾਂ ਗੁਟਲੀਆਂ ਦੇ ਪਾਊਡਰ ਦਾ ਰਸ ਜਾਂ ਅਮਰੂਦ ਫਲ ਜਾਂ ਅਮਰੂਦ ਦੇ ਪੱਤੇ ਦਾ ਸੇਵਨ ਕਰਨਾ ਚਾਹੀਦਾ ਹੈ।ਧਨੀਆਂ + ਸੌਫ ਦਾ ਕਾੜਾ (ਸ਼ੀਤਲ,ਪਾਚਕ ਅਤੇ ਪਿੱਤ ਸ਼ਾਮਕ)ਪਰਿਆਪਤ ਪਾਣੀ ਦਾ ਸੇਵਣ,ਦੇਸੀ ਖਾਂਡ-ਲਘੂ, ਸ਼ੀਤਲ, ਮਧੁਰ, ਬਲਵਰਧਕ, ਪਿੱਤ ਸ਼ਾਮਕ, ਰਕਤਸ਼ੋਧਕ, ਰਸ-ਰਕਤ ਧਾਤੂ ਪੋਸ਼ਕ, ਕਬਜ਼ ਨਹੀਂ ਕਰਦੀ (ਰਿਫਾਈਨ ਚੀਨੀ ਵਾਂਗ), ਖੰਘ, ਜਲਨ, ਗਰਮੀ ਵਾਲੇ ਰੋਗਾਂ ਵਿੱਚ ਲਾਭਦਾਇਕ ਹੈ। ਸ਼ਰਦ ਰੁੱਤ ਨੂੰ **"ਵੈਦਾਂ ਦੀ ਮਾਤਾ"** ਵੀ ਕਿਹਾ ਜਾਂਦਾ ਹੈ। ਇਸ ਰੁੱਤ ਵਿੱਚ ਆਕਾਸ਼ ਸਾਫ਼ ਹੋ ਜਾਂਦਾ ਹੈ ਅਤੇ ਚੰਦਰਮਾਂ ਦੀ ਰੌਸ਼ਨੀ ਬਹੁਤ ਸ਼ਾਂਤ ਹੁੰਦੀ ਹੈ। ਸ਼ਰਦ ਰੁੱਤ ਭਾਰਤੀ ਰਿਤੂ ਚੱਕਰ ਵਿੱਚ **ਵਰਖਾ ਰੁੱਤ ਤੋਂ ਬਾਅਦ** ਆਉਂਦੀ ਹੈ (ਲਗਭਗ **ਅੱਸੂ ਅਤੇ ਕੱਤਕ** ਮਹੀਨੇ)। ਇਹ ਦੱਖਣਆਇਨ ਦਾ ਹਿੱਸਾ ਹੈ। ਇਸ ਸਮੇਂ ਸੂਰਜ ਦੀਆਂ ਕਿਰਨਾਂ ਠੀਕ ਭੂ-ਮੱਧ ਰੇਖਾ ਉੱਪਰ ਪੈਂਦੀਆਂ ਹਨ, ਜਿਸ ਨਾਲ ਦਿਨ-ਰਾਤ ਬਰਾਬਰ ਹੋ ਜਾਂਦੇ ਹਨ (Equinox)।

ਸ਼ਰਦ ਰੁੱਤ ਵਿੱਚ ਦੋਸ਼ਾਂ ਦੀ ਸਥਿਤੀ
ਦੋਸ਼ਅਵਸਥਾਕਾਰਨ
ਪਿੱਤਪ੍ਰਕੋਪ (ਵਾਧਾ)ਵਰਖਾ 'ਚ ਸੰਚਿਤ ਪਿੱਤ, ਸ਼ਰਦ ਦੀ ਧੁੱਪ ਨਾਲ ਬਾਹਰ ਨਿਕਲਣਾ
ਵਾਤਸ਼ਾਂਤਮੌਸਮ ਦੀ ਸਥਿਰਤਾ
ਕਫ਼ਸੰਤੁਲਿਤਨਾ ਵਾਧਾ ਨਾ ਘਾਟਾ
ਕੀ ਖਾਈਏ
ਖੁਰਾਕ ਵਿੱਚ ਮਿੱਠਾ, ਕੌੜਾ ਅਤੇ ਕਸੈਲਾ ਰਸ ਪ੍ਰਧਾਨ ਰੱਖਣਾ ਚਾਹੀਦਾ ਹੈ, ਜੋ ਪਿੱਤ ਨੂੰ ਸ਼ਾਂਤ ਕਰਦੇ ਹਨ:
  • ਅਨਾਜ: ਪੁਰਾਣੇ ਚੌਲ (ਸ਼ਾਲੀ), ਜੌਂ, ਕਣਕ
  • ਦਾਲਾਂ: ਮੂੰਗੀ ਦੀ ਦਾਲ — ਹਲਕੀ ਤੇ ਪਿੱਤ-ਸ਼ਾਂਤ
  • ਫਲ: ਅਨਾਰ, ਅੰਗੂਰ, ਆਂਵਲਾ (ਇਸ ਰੁੱਤ ਲਈ ਸ਼੍ਰੇਸ਼ਠ ਫਲ), ਨਾਰੀਅਲ ਪਾਣੀ
  • ਘਿਓ: ਦੇਸੀ ਗਾਂ ਦਾ ਘਿਓ — ਪਿੱਤ ਸ਼ਾਂਤ ਕਰਨ ਦਾ ਸਭ ਤੋਂ ਉੱਤਮ ਸਾਧਨ
  • ਦੁੱਧ: ਠੰਡਾ ਜਾਂ ਹਲਕਾ ਗਰਮ ਦੁੱਧ, ਖਾਸਕਰ ਰਾਤ ਨੂੰ
  • ਮਸਾਲੇ: ਧਨੀਆ, ਸੌਂਫ, ਜੀਰਾ; ਮਿਸ਼ਰੀ ਦੀ ਵਰਤੋਂ ਲਾਹੇਵੰਦ
ਹੰਸੋਦਕ: ਰਾਤ ਨੂੰ ਖੁੱਲ੍ਹੇ ਅਸਮਾਨ ਹੇਠ (ਚੰਦਰਮਾ ਦੀ ਰੌਸ਼ਨੀ ਹੇਠ) ਰੱਖਿਆ ਪਾਣੀ ਸਵੇਰੇ ਪੀਣਾ ਸ਼ਰਦ ਰੁੱਤ ਵਿੱਚ ਵਿਸ਼ੇਸ਼ ਗੁਣਕਾਰੀ ਮੰਨਿਆ ਗਿਆ ਹੈ — ਇਹ ਪਿੱਤ-ਸ਼ਾਮਕ ਤੇ ਸ਼ੀਤਲ ਪ੍ਰਭਾਵ ਦਿੰਦਾ ਹੈ।
ਕੀ ਪਰਹੇਜ਼ ਕਰੀਏ
  • ਖੱਟਾ, ਨਮਕੀਨ ਤੇ ਤਿੱਖਾ ਸੁਆਦ ਘਟਾਓ — ਪਿੱਤ ਵਧਾਉਂਦੇ ਹਨ
  • ਤਲਿਆ-ਭੁੰਨਿਆ ਤੇ ਬਹੁਤ ਤੇਲ ਵਾਲਾ ਭੋਜਨ
  • ਰਾਤ ਨੂੰ ਦਹੀਂ ਖਾਣ ਤੋਂ ਬਚੋ
  • ਸ਼ਰਾਬ ਅਤੇ ਭਾਰੀ ਮਾਸਾਹਾਰੀ ਭੋਜਨ
  • ਦਿਨੇ ਸੌਣਾ ਅਤੇ ਸਿੱਧੀ ਤਿੱਖੀ ਧੁੱਪ ਵਿੱਚ ਵੱਧ ਸਮਾਂ ਰਹਿਣ ਤੋਂ ਪਰਹੇਜ਼
ਜਰੂਰੀ ਜਾਣਕਾਰੀ: ਖਗੋਲੀ ਅੰਤਰ
"ਸ਼ਰਦਿ ਪਿੱਤ ਪ੍ਰਕੁਪਿਤੰ ਭਵਤਿ" — ਸ਼ਰਦ ਰੁੱਤ ਵਿੱਚ ਪਿੱਤ ਸੁਭਾਵਿਕ ਤੌਰ 'ਤੇ ਪ੍ਰਕੁਪਿਤ ਹੁੰਦਾ ਹੈ, ਇਸ ਲਈ ਆਹਾਰ-ਵਿਹਾਰ ਵਿੱਚ ਸੰਜਮ ਹੀ ਸਿਹਤ ਦੀ ਕੁੰਜੀ ਹੈ।
ਆਯੁਰਵੇਦ ਵਿੱਚ ਸ਼ਰਦ ਰੁੱਤ ਨੂੰ ਵਿਰੇਚਨ (ਹਲਕਾ ਸ਼ੁੱਧੀਕਰਨ) ਲਈ ਸਭ ਤੋਂ ਢੁਕਵਾਂ ਸਮਾਂ ਮੰਨਿਆ ਗਿਆ ਹੈ, ਕਿਉਂਕਿ ਇਸ ਸਮੇਂ ਸੰਚਿਤ ਪਿੱਤ ਸਰੀਰ 'ਚੋਂ ਕੁਦਰਤੀ ਤੌਰ 'ਤੇ ਬਾਹਰ ਨਿਕਲਣ ਦੀ ਤਿਆਰੀ ਵਿੱਚ ਹੁੰਦਾ ਹੈ। ਪਰ ਇਹ ਪ੍ਰਕਿਰਿਆ ਕਿਸੇ ਯੋਗ ਵੈਦ ਦੀ ਦੇਖ-ਰੇਖ ਵਿੱਚ ਹੀ ਕਰਵਾਈ ਜਾਣੀ ਚਾਹੀਦੀ ਹੈ।

ਪੁਰਾਤਨ ਭਾਰਤੀ ਜੋਤਿਸ਼ੀਆਂ ਨੇ ਜਦੋਂ ਸ਼ਰਦ ਰੁੱਤ ਦਾ ਹਿਸਾਬ ਲਾਇਆ ਸੀ, ਉਦੋਂ **ਸਾਈਡਰੀਅਲ (ਅਸਲ ਤਾਰਿਆਂ ਵਾਲਾ)** ਸਾਲ ਅਤੇ **ਟ੍ਰੋਪੀਕਲ (ਗਣਨਾ ਵਾਲਾ)** ਸਾਲ ਬਰਾਬਰ ਸਨ। ਪਰ ਧਰਤੀ ਦੇ ਧੁਰੇ ਦੇ ਡੋਲਣ (Precession of Equinoxes) ਕਾਰਨ ਅੱਜ ਇਨ੍ਹਾਂ ਵਿੱਚ **23-24 ਦਿਨਾਂ ਦਾ ਅੰਤਰ** ਆ ਗਿਆ ਹੈ, ਜਿਸ ਕਰਕੇ ਰੁੱਤਾਂ ਦਾ ਸਮਾਂ ਹੁਣ ਪੂਰਵ ਅਨੁਸਾਰ ਸਹੀ ਨਹੀਂ ਲੱਗਦਾ।

ਸ਼ਰਦ ਰੁੱਤ ਨੂੰ ਸ਼ਰਦ ਰੁੱਤ ਕਿਉਂ ਕਹਿੰਦੇ ਹਨ?

“ਸ਼ਰਦ” ਸ਼ਬਦ ਸੰਸਕ੍ਰਿਤ ਦੇ “शरद्” ਤੋਂ ਆਇਆ ਹੈ, ਜਿਸ ਦਾ ਅਰਥ ਹੈ ਪੱਤਝੜ ਵਾਲਾ ਸੁਹਾਵਾਂ ਮੌਸਮ—ਜਦੋਂ ਮਾਨਸੂਨ ਤੋਂ ਬਾਅਦ ਆਕਾਸ਼ ਸਾਫ਼ ਹੋ ਜਾਂਦਾ ਹੈ, ਚਾਂਦਨੀ ਚਮਕਦੀ ਹੈ ਅਤੇ ਪੱਤੇ ਸੋਨੇ-ਰੰਗੇ ਹੋ ਕੇ ਝੜਣ ਲੱਗਦੇ ਹਨ। ਆਯੁਰਵੇਦਿਕ ਅਤੇ ਵੇਦਿਕ ਗ੍ਰੰਥ ਇਸ ਦੌਰ ਨੂੰ “ਸ਼ਰਦ ਰਿਤੁ” ਕਹਿੰਦੇ ਹਨ

ਵਰਖਾ ਰੁਤ ਤੋਂ ਬਾਅਦ ਆਕਾਸ਼ ਸਾਫ ਹੋ ਜਾਂਦਾ ਹੈ ਅਤੇ ਸਾਫ ਆਕਾਸ਼ ਵਿੱਚ ਜੋ ਚੰਦੀਰਕਾ (ਮਤਲਬ ਚੰਦਰਮਾਂ ਦੀ ਰੋਸ਼ਨੀ) ਮਿਲੇਗੀ ਉਸ ਨੂੰ ਸ਼ਰਦ ਪੂਰਨੀਮਾਂ ਦੀ ਚੰਦਰੀਕਾ ਆਖਦੇ ਹਨ। ਅੱਸੂ ਮਹੀਨੇ ਦੇ ਸ਼ੁਕਲ ਪੱਕਸ਼ ਦੀ ਪ੍ਰਤੀਪਦਾ ਤੋਂ ਨਵਰਾਤਰੇ (ਰਾਤ ਕਾ ਅਨੁਸ਼ਠਾਨ) ਸ਼ੁਰੂ ਹੁੰਦੇ ਹਨ। ਇਹ ਤਿਉਹਾਰ ਅੱਸੂ ਮਹੀਨੇ ਵਿੱਚ ਸ਼ੁਕਲ ਪੱਕਸ਼ ਦੀ ਪ੍ਰਤੀਪਦਾ ਤਿਥੀ ਤੋਂ ਲੈਕੇ ਨੌਮੀ ਤਿੱਥੀ ਤੱਕ ਚੱਲਦਾ ਹੈ। ਇਸ ਦੌਰਾਨ ਇਹਨਾਂ ਨੌ ਦਿਨਾਂ ਤੱਕ ਵਰਤ ਅਤੇ ਉਪਵਾਸ ਕੀਤੇ ਜਾਂਦੇ ਹਨ। ਸਹੀ ਅਰਥਾਂ ਵਿੱਚ ਦੁਸ਼ਹਿਰਾ ਨੂੰ ਦਸ਼ਮੀ ਤਿੱਥੀ ਨੂੰ ਹੋਣਾ ਚਾਹੀਦਾ ਹੈ। ਇਹ ਗਣਨਾ ਸਾਇਨ ਪੱਧਤੀ ਅਨੁਸਾਰ ਹੈ। ਉਤਰ ਭਾਰਤ ਵਿੱਚ ਸ਼ਰਦ ਰਿਤੂ ਦੀਆਂ ਦੋ ਪੂਰਨਿਮਾਂ ਹੁੰਦੀਆਂ ਹਨ, ਇਕ ਅੱਸੂ ਦੀ ਅਤੇ ਦੂਜੀ ਕੱਤੇ ਦੀ ਪੂਰਨਿਮਾਂ।

੧. ਸ਼ਰਦ ਰੁੱਤ ਨੂੰ ਬੀਮਾਰੀਆਂ ਦੀ ਮਾਂ ਕਿਉਂ ਕਿਹਾ ਜਾਂਦਾ ਹੈ?

ਪਿੱਤ ਦਾ ਪ੍ਰਕੋਪ: ਬਰਸਾਤ ਦੇ ਮੌਸਮ ਦੌਰਾਨ ਸਰੀਰ ਵਿੱਚ ਪਿੱਤ (ਗਰਮੀ) ਹੌਲੀ-ਹੌਲੀ ਇਕੱਠੀ ਹੁੰਦੀ ਰਹਿੰਦੀ ਹੈ। ਮੀਂਹ ਖਤਮ ਹੋਣ ਮਗਰੋਂ ਜਦੋਂ ਅਚਾਨਕ ਤੇਜ਼ ਧੁੱਪ ਨਿਕਲਦੀ ਹੈ, ਤਾਂ ਬਚੀ ਹੋਈ ਨਮੀ ਅਤੇ ਇਹ ਗਰਮੀ ਮਿਲ ਕੇ ਸਰੀਰ ਵਿੱਚ ਪਿੱਤ ਨੂੰ ਕਾਫ਼ੀ ਵਧਾ ਦਿੰਦੀਆਂ ਹਨ।

ਪਿੱਤ ਵਧਣ ਦੇ ਲੱਛਣ

ਹੱਥਾਂ-ਪੈਰਾਂ ਵਿੱਚ ਜਲਣ, ਪੀਲਾ ਪਿਸ਼ਾਬ, ਐਸੀਡਿਟੀ, ਚਮੜੀ ਦੀ ਇਨਫੈਕਸ਼ਨ, ਵਾਲਾਂ ਦਾ ਬਹੁਤ ਝੜਨਾ ਅਤੇ ਨੀਂਦ ਨਾ ਆਉਣਾ — ਇਹਨਾਂ ਸਾਰੇ ਲੱਛਣਾਂ ਕਾਰਨ ਹੀ ਆਯੁਰਵੇਦ ਵਿੱਚ ਸ਼ਰਦ ਰੁੱਤ ਨੂੰ ਸਾਰੀਆਂ ਬੀਮਾਰੀਆਂ ਦੀ ਮਾਂ ਕਿਹਾ ਗਿਆ ਹੈ।

੨. ਖਾਣ-ਪੀਣ ਦੇ ਨਿਯਮ — ਕੀ ਖਾਈਏ?
  • ਹਲਕਾ ਤੇ ਠੰਢਾ ਭੋਜਨ: ਪਚਣ ਵਿੱਚ ਹਲਕਾ ਅਤੇ ਪ੍ਰਭਾਵ ਵਿੱਚ ਠੰਢਾ ਭੋਜਨ ਹੀ ਖਾਓ।
  • ਤਿੰਨ ਸਵਾਦ: ਪਿੱਤ ਸ਼ਾਂਤ ਕਰਨ ਲਈ ਖੁਰਾਕ ਵਿੱਚ ਮਿੱਠਾ, ਕੌੜਾ ਤੇ ਕਸੈਲਾ ਸਵਾਦ ਵਧਾਓ। ਖੱਟੇ, ਨਮਕੀਨ ਤੇ ਬਹੁਤ ਤਿੱਖੇ ਭੋਜਨ ਤੋਂ ਪਰਹੇਜ਼ ਕਰੋ।
  • ਤੇਲ ਦੀ ਬਜਾਏ ਘਿਓ: ਸਰ੍ਹੋਂ, ਮੂੰਗਫਲੀ ਜਾਂ ਸੋਇਆਬੀਨ ਤੇਲ ਸਰੀਰ ਵਿੱਚ ਹੋਰ ਗਰਮੀ ਵਧਾਉਂਦੇ ਹਨ — ਇਸ ਲਈ ਦੇਸੀ ਘਿਓ ਜਾਂ ਨਾਰੀਅਲ ਤੇਲ ਵਰਤੋ।
  • ਸਬਜ਼ੀਆਂ: ਹਫ਼ਤੇ ਵਿੱਚ ਇੱਕ-ਦੋ ਵਾਰ ਘਿਓ ਵਿੱਚ ਬਣੀ ਕਰੇਲੇ ਦੀ ਸਬਜ਼ੀ; ਨਾਲ ਹੀ ਪਰਵਲ, ਕੱਦੂ ਤੇ ਪੇਠਾ ਇਸ ਮੌਸਮ ਲਈ ਬਹੁਤ ਵਧੀਆ ਹਨ।
  • ਹਰੀਆਂ ਪੱਤੇਦਾਰ ਸਬਜ਼ੀਆਂ: ਪਹਿਲਾਂ ਉਬਾਲ ਕੇ ਪਾਣੀ ਕੱਢ ਦਿਓ, ਫਿਰ ਘਿਓ ਵਿੱਚ ਪਕਾ ਕੇ ਖਾਓ।
  • ਅਨਾਜ ਤੇ ਦਾਲਾਂ: ਕਣਕ, ਜੌਂ, ਮੂੰਗ, ਮਸੂਰ ਦੀ ਦਾਲ ਤੇ ਭੂਰੇ ਚੌਲ ਖਾਓ।
  • ਮਸਾਲੇ: ਲੌਂਗ, ਇਲਾਇਚੀ, ਜੀਰਾ ਵਰਤੋ; ਤੇਜ਼ ਪੱਤਾ, ਦਾਲਚੀਨੀ ਤੇ ਕਾਲੀ ਮਿਰਚ ਵਰਗੇ ਬਹੁਤ ਗਰਮ ਮਸਾਲਿਆਂ ਤੋਂ ਬਚੋ।
  • ਫਲ ਤੇ ਹੋਰ: ਸੀਤਾਫਲ, ਪੱਕੇ ਕੇਲੇ, ਅੰਗੂਰ, ਨਾਰੀਅਲ ਪਾਣੀ ਅਤੇ ਆਂਵਲਾ (ਜੂਸ, ਮੁਰੱਬਾ ਜਾਂ ਅਚਾਰ) ਖਾਓ। ਖੰਡ ਦੀ ਬਜਾਏ ਮਿਸ਼ਰੀ ਵਰਤੋ।
੩. ਕੀ ਖਾਣ ਤੇ ਕਰਨ ਤੋਂ ਬਚੀਏ?
ਪਰਹੇਜ਼ਕਾਰਨ
ਦਹੀਂ ਤੇ ਲੱਸੀ ਬਿਲਕੁਲ ਬੰਦਪਿੱਤ ਵਧਾਉਂਦੇ ਹਨ; ਦੁੱਧ-ਮੱਖਣ ਵਰਤੇ ਜਾ ਸਕਦੇ ਹਨ
ਢਿੱਡ ਭਰ ਕੇ ਭਾਰੀ ਭੋਜਨ ਨਾ ਖਾਓਪਾਚਨ 'ਤੇ ਵਾਧੂ ਬੋਝ ਪੈਂਦਾ ਹੈ
ਦਿਨ ਵੇਲੇ ਸੌਣਾ ਬੰਦਕਫ਼ ਤੇ ਪਿੱਤ ਦੋਵੇਂ ਵਧਦੇ ਹਨ
ਤੇਜ਼ ਧੁੱਪ ਸਿੱਧੀ ਨਾ ਲਓਸਿਰ ਢੱਕ ਕੇ ਜਾਂ ਟੋਪੀ ਪਾ ਕੇ ਨਿਕਲੋ
ਸ਼ਰਾਬ ਘੱਟੋ-ਘੱਟਸਰੀਰ ਵਿੱਚ ਗਰਮੀ ਹੋਰ ਵਧਾਉਂਦੀ ਹੈ
੪. ਖਾਸ ਪਾਣੀ ਅਤੇ ਸਰੀਰ-ਸ਼ੁੱਧੀ
ਆਂਵਲੇ ਜਾਂ ਮੁਨੱਕੇ ਦਾ ਪਾਣੀ ਅਤੇ ਕਤੀਰਾ ਗੁੂੰਦ

ਰਾਤ ਨੂੰ 20 ਗ੍ਰਾਮ ਆਂਵਲਾ ਜਾਂ 50 ਗ੍ਰਾਮ ਮੁਨੱਕਾ 2 ਲੀਟਰ ਪਾਣੀ ਵਿੱਚ ਭਿਓਂ ਦਿਓ, ਅਤੇ ਦਿਨ ਭਰ ਇਹ ਪਾਣੀ ਪੀਓ। ਜ਼ਿਆਦਾ ਗਰਮੀ ਮਹਿਸੂਸ ਹੋਵੇ ਤਾਂ ਚੰਦਨ ਜਾਂ ਨਿੰਮ ਦਾ ਪਾਣੀ ਵੀ ਵਰਤਿਆ ਜਾ ਸਕਦਾ ਹੈ।

ਕਤੀਰਾ ਗੂੰਦ ਨੂੰ ਰਾਤ ਪਾਣੀ ਵਿੱਚ ਰੱਖ ਕੇ ਸਵੇਰੇ ਇਸ ਪਾਣੀ ਦਾ ਸਵੇਨ ਮਿਸ਼ਰੀ ਨਾਲ ਕਰੋ

ਪੰਚਕਰਮ ਤੇ ਖੂਨਦਾਨ: ਇਸ ਮੌਸਮ ਵਿੱਚ ਪਿੱਤ ਬਾਹਰ ਕੱਢਣ ਲਈ ਕਿਸੇ ਨਜ਼ਦੀਕੀ ਆਯੁਰਵੇਦ ਕੇਂਦਰ ਵਿੱਚ ਪੰਚਕਰਮ (ਵਿਰੇਚਨ ਵਿਧੀ) ਕਰਵਾਉਣਾ ਬਹੁਤ ਲਾਭਦਾਇਕ ਹੁੰਦਾ ਹੈ। ਇਹੀ ਰੁੱਤ ਖੂਨਦਾਨ ਕਰਨ ਲਈ ਵੀ ਸਭ ਤੋਂ ਉੱਤਮ ਮੰਨੀ ਜਾਂਦੀ ਹੈ, ਕਿਉਂਕਿ ਇਸ ਨਾਲ ਖੂਨ ਸਾਫ਼ ਹੁੰਦਾ ਹੈ।