ਕਸ਼ਾਯ ਰਸ Astringent Taste — ਸੰਕੋਚਕ ਅਤੇ ਸ਼ੋਸ਼ਕ ਪ੍ਰਭਾਵ
कषायः — ਕਸੈਲਾ ਰਸ: ਮੂੰਹ ਵਿੱਚ ਖਿੱਚਣ ਵਾਲਾ ਅਹਿਸਾਸ ਹੁੰਦਾ ਹੈ।
शोषणः — ਸੁਕਾਉਣਾ: ਸਰੀਰ ਦੇ ਵਾਧੂ ਤਰਲ ਪਦਾਰਥਾਂ ਨੂੰ ਸੋਖ ਲੈਂਦਾ ਹੈ।
स्तम्भनः — ਰੋਕਣਾ: ਵਾਧੂ ਸ੍ਰਾਵ ਰੋਕਦਾ ਹੈ ਅਤੇ ਟਿਸ਼ੂਆਂ ਨੂੰ ਕੱਸ ਕੇ ਬੰਦ ਕਰਦਾ ਹੈ।
ਮਹਾਭੂਤ — ਪੰਚਤੱਤਵ
ਧਰਤੀ ਅਤੇ ਹਵਾ ਦੇ ਤੱਤਾਂ ਦਾ ਸੁਮੇਲ ਇਸ ਰਸ ਨੂੰ ਭਾਰਾ, ਖੁਸ਼ਕ ਅਤੇ ਸੰਕੁਚਿਤ ਕਰਨ ਵਾਲਾ ਬਣਾਉਂਦਾ ਹੈ।
ਗੁਣ — ਪ੍ਰਮੁੱਖ ਵਿਸ਼ੇਸ਼ਤਾਵਾਂ
ਚਮੜੀ ਅਤੇ ਟਿਸ਼ੂਆਂ ਨੂੰ ਖਿੱਚ ਕੇ ਸੁਕਾਉਂਦਾ ਹੈ — ਜਿਵੇਂ ਕੱਚੇ ਕੇਲੇ ਜਾਂ ਅਨਾਰ ਖਾਣ ਦਾ ਅਹਿਸਾਸ।
ਬਸੰਤ ਰੁਤ ਅਤੇ ਕਸ਼ਾਇ ਰਸ
ਬਸੰਤ ਰੁੱਤ ਕਫ ਨੂੰ ਵਧਾਉਂਦੀ ਹੈ, ਪਰ ਕੁਦਰਤ ਆਪਣੇ ਕਸ਼ਾਯ ਰਸ ਦੁਆਰਾ ਇਸ ਦਾ ਸੰਤੁਲਨ ਬਣਾਉਂਦੀ ਹੈ। ਸਾਡਾ ਕੰਮ ਹੈ ਕਿ ਇਸ ਕੁਦਰਤੀ ਸੰਤੁਲਨ ਨੂੰ ਸਮਝ ਕੇ ਆਪਣੇ ਭੋਜਨ ਅਤੇ ਜੀਵਨ ਸ਼ੈਲੀ ਵਿੱਚ ਇਸਦੀ ਪਾਲਣਾ ਕਰੀਏ। ਇਹੀ ਆਯੁਰਵੇਦ ਦੀ ਅਸਲ ਸਿੱਖਿਆ ਹੈ — ਕੁਦਰਤ ਨਾਲ ਚੱਲੋ, ਰੁੱਤ ਅਨੁਸਾਰ ਖਾਓ, ਤਾਂ ਸਰੀਰ ਆਪਣੇ ਆਪ ਸੰਤੁਲਿਤ ਰਹੇਗਾ।
ਬਸੰਤ ਰੁਤ ਆਉਣ ਤੇ ਕਫ ਦੋਸ਼ ਕਿਉਂ ਵੱਧਦਾ ਹੈ?
ਸਰਦੀ ਦੀਆਂ ਰੁੱਤਾਂ (ਹੇਮੰਤ/ਸ਼ਿਸ਼ਿਰ) ਵਿੱਚ ਜੰਮਿਆ ਹੋਇਆ ਕਫ, ਗਰਮੀ ਆਉਣ 'ਤੇ ਪਿਘਲ ਕੇ ਸਰੀਰ ਵਿੱਚ ਫੈਲਣ ਲੱਗਦਾ ਹੈ। ਜਿਸ ਨਾਲ ਕਫ ਦੋਸ਼ ਕੂਪਿਤ ਹੋ ਜਾਂਦਾ ਹੈ। ਜਿਸ ਦੇ ਨਤੀਜੇ ਵਜੋ ਖੰਘ, ਜੁਕਾਮ, ਨੱਕ ਬੰਦ, ਸੁਸਤੀ, ਮੰਦ ਪਾਚਣ ਵਰਗੇ ਲੱਛਣ ਪ੍ਰਗਟ ਹੋ ਜਾਂਦੇ ਹਨ।
"ਕਸ਼ਾਯ ਰਸ ਉਹ ਸੁਆਦ ਹੈ ਜੋ ਸਰੀਰ ਨੂੰ ਕੱਸਦਾ, ਸੁਕਾਉਂਦਾ ਅਤੇ ਸੰਤੁਲਿਤ ਕਰਦਾ ਹੈ — ਪ੍ਰਕਿਰਤੀ ਦਾ ਇੱਕ ਅਦਭੁਤ ਤੋਹਫ਼ਾ।"
ਲਾਭ — Benefits
ਰਕਤ ਸ੍ਰਾਵ ਰੋਕਦਾ ਹੈ — ਖੂਨ ਵਹਿਣਾ ਬੰਦ ਕਰਦਾ ਹੈ
ਦਸਤ ਰੋਕਦਾ ਹੈ — ਅੰਤੜੀਆਂ ਨੂੰ ਮਜ਼ਬੂਤ ਕਰਦਾ ਹੈ
ਘਾਵ ਭਰਦਾ ਹੈ — ਚਮੜੀ ਨੂੰ ਕੱਸਦਾ ਹੈ
ਪਿੱਤ ਅਤੇ ਕਫ ਦੋਸ਼ ਸੰਤੁਲਿਤ ਕਰਦਾ ਹੈ
ਅਧਿਕ ਸੇਵਨ ਦੇ ਨੁਕਸਾਨ
ਕਬਜ਼ — ਅੰਤੜੀਆਂ ਸੁੱਕ ਜਾਂਦੀਆਂ ਹਨ
ਸੁੱਕਾਪਣ — ਚਮੜੀ ਅਤੇ ਮੂੰਹ ਵਿੱਚ ਖੁਸ਼ਕੀ
ਵਾਤ ਵਾਧਾ — ਗੈਸ, ਦਰਦ ਅਤੇ ਬੇਚੈਨੀ
"ऋतुसात्म्यं विदित्वा तु चरेत् सदा।"
ਅਰਥ: ਜੋ ਵਿਅਕਤੀ ਹਰ ਰੁੱਤ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣ ਕੇ ਆਪਣਾ ਜੀਵਨ ਜੀਉਂਦਾ ਹੈ, ਉਹ ਰੋਗਾਂ ਤੋਂ ਸਦਾ ਬਚਿਆ ਰਹਿੰਦਾ ਹੈ। ਰਿਤੁਚਰਿਆ ਹੀ ਸਭ ਤੋਂ ਵਧੀਆ ਦਵਾਈ ਹੈ।"— ਚਰਕ ਸੰਹਿਤਾ