ਛੇ ਰੁੱਤਾਂ ਅਤੇ ਰਸਾਂ ਦਾ ਸੰਤੁਲਨ
ਕੁਦਰਤ ਦੇ ਚੱਕਰ ਅਨੁਸਾਰ ਆਪਣੇ ਸਰੀਰ ਦੇ ਦੋਸ਼ਾਂ ਨੂੰ ਸੰਤੁਲਿਤ ਕਰੋ — ਚਰਕ ਸੰਹਿਤਾ ਅਤੇ ਅਸ਼ਟਾਂਗ ਹਿਰਦਯਮ ਦੇ ਪ੍ਰਕਾਸ਼ ਵਿੱਚ।
ਆਯੂਰਵੇਦ ਅਨੁਸਾਰ, ਕੁਦਰਤ ਵਿੱਚ ਛੇ ਰੁੱਤਾਂ (ਰੁਤੂ) ਹੁੰਦੀਆਂ ਹਨ ਅਤੇ ਹਰੇਕ ਰੁੱਤ ਵਿੱਚ ਇੱਕ ਵਿਸ਼ੇਸ਼ ਰਸ (ਸੁਆਦ) ਦੀ ਪ੍ਰਧਾਨਤਾ ਹੁੰਦੀ ਹੈ। ਇਹਨਾਂ ਰਸਾਂ ਦਾ ਸਾਡੇ ਸਰੀਰ ਦੇ ਦੋਸ਼ਾਂ — ਵਾਤ, ਪਿੱਤ, ਕਫ — 'ਤੇ ਸਿੱਧਾ ਅਸਰ ਪੈਂਦਾ ਹੈ। ਰਸਾਂ ਦੀ ਪ੍ਰਧਾਨਤਾ ਦਾ ਕ੍ਰਮ ਸੂਰਜ ਦੀ ਤਾਕਤ ਅਤੇ ਰੁੱਤਾਂ ਦੇ ਸੁਭਾਅ 'ਤੇ ਅਧਾਰਤ ਹੁੰਦਾ ਹੈ। ਆਯੂਰਵੇਦਿਕ ਦੇ ਸਿਧਾਂਤਿਕ ਪੱਕ ਤੋਂ ਵੇਖਿਆ ਜਾਵੇ ਤਾਂ ਤਿਕੱਤ, ਕਸਾਏ ਅਤੇ ਕਟੂ ਰਸ ਰੂਕਸ਼ ਹੋਣ ਕਰਕੇ ਕਫ ਨੂੰ ਸੁਕਾਉਂਦੇ ਹਨ। ਅਤੇ ਦੂਜੇ ਪਾਸੇ ਲਵਣ, ਅਮਲ ਅਤੇ ਮਧੁਰ ਰਸ ਕਫ ਵਰਧੱਕ ਹੁੰਦੇ ਹਨ। ਅਮਲ ਅਤੇ ਲਵਣ ਰਸ ਕਫ ਵਧਾਉਣ ਦੇ ਨਾਲ ਨਾਲ ਪਿੱਤ ਵਰਧਕ ਵੀ ਹੁੰਦੇ ਹਨ।
| ਰੁੱਤ (Season) | ਸਮਾਂ | ਪ੍ਰਧਾਨ ਰਸ | ਕਾਰਨ |
|---|---|---|---|
| ❄️ ਸ਼ਿਸ਼ਿਰ ਰੁੱਤ Late Winter |
21 ਦਸੰਬਰ – 20 ਫਰਵਰੀ | ਤਿਕਤ · ਕੌੜਾ | ਠੰਡ ਵਿੱਚ ਨਮੀ ਘਟਦੀ ਹੈ; ਪਿੱਤ ਅਤੇ ਕਫ ਨੂੰ ਸੰਤੁਲਿਤ ਕਰਦਾ ਹੈ |
| 🌸 ਬਸੰਤ ਰੁੱਤ Spring |
21 ਫਰਵਰੀ – 20 ਅਪ੍ਰੈਲ | ਕਸ਼ਾਯ · ਕੁਸੈਲਾ | ਕਫ ਦੋਸ਼ ਵਧਦਾ ਹੈ; ਕਫ ਨੂੰ ਸੁੱਕਾ ਕੇ ਨਿਕਾਲਦਾ ਹੈ |
| ☀️ ਗ੍ਰੀਸ਼ਮ ਰੁੱਤ Summer |
21 ਅਪ੍ਰੇੈਲ – 21 ਜੂਨ | ਕਟੂ · ਤਿੱਖਾ | ਸੂਰਜ ਦੀ ਤੀਬਰ ਗਰਮੀ; ਨਮੀ ਪੂਰੀ ਤਰ੍ਹਾਂ ਸੋਖ ਲੈਂਦਾ ਹੈ |
| ਰੁੱਤ (Season) | ਸਮਾਂ | ਪ੍ਰਧਾਨ ਰਸ | ਕਾਰਨ |
|---|---|---|---|
| 🌧️ ਵਰਸ਼ਾ ਰੁੱਤ Monsoon |
21 ਜੂਨ ਤੋਂ 20 ਅਗਸਤ | ਅਮਲ · ਖੱਟਾ | ਵਰਖਾ ਕਾਰਨ ਨਮੀ ਵਧਦੀ ਹੈ; ਪਾਚਨ ਨੂੰ ਮਜ਼ਬੂਤ ਕਰਦਾ ਹੈ |
| 🍁 ਸ਼ਰਦ ਰੁੱਤ Autumn |
21 ਅਗਸਤ – 20 ਅਕਤੂਬਰ | ਲਵਣ · ਨਮਕੀਨ | ਪਿੱਤ ਦੋਸ਼ ਵਧਦਾ ਹੈ; ਨਮੀ ਵਾਪਸ ਲਿਆਉਂਦਾ ਹੈ |
| 🌾 ਹੇਮੰਤ ਰੁੱਤ Early Winter |
21 ਅਕਤੂਬਰ – 21 ਦਸੰਬਰ | ਮਧੁਰ · ਮਿੱਠਾ | ਠੰਡ ਵਧਦੀ ਹੈ; ਸਰੀਰ ਨੂੰ ਪੋਸ਼ਣ ਅਤੇ ਤਾਕਤ ਦਿੰਦਾ ਹੈ |
= ਕੁਦਰਤੀ ਸੰਤੁਲਨ
ਆਯੂਰਵੇਦ ਅਨੁਸਾਰ ਪ੍ਰਕ੍ਰਿਤੀ ਕਦੇ ਵੀ ਇੱਕ-ਪਾਸੜ ਨਹੀਂ ਹੁੰਦੀ। ਕਿਸੇ ਰੁੱਤ ਵਿੱਚ ਜਦੋਂ ਕੋਈ ਦੋਸ਼ (ਵਾਤ, ਪਿੱਤ ਜਾਂ ਕਫ) ਵਿਗੜਦਾ ਹੈ, ਤਾਂ ਪ੍ਰਕ੍ਰਿਤੀ ਆਪਣੇ ਆਪ ਨੂੰ ਉਸ ਦੋਸ਼ ਨੂੰ ਸ਼ਾਂਤ ਕਰਨ ਵਾਲੇ ਰਸ ਪੈਦਾ ਕਰਕੇ ਸੰਤੁਲਿਤ ਕਰ ਲੈਂਦੀ ਹੈ।
ਵਾਤ ਸੰਤੁਲਨ ਲਈ
ਵਾਤ ਦੇ ਉਲਟ ਗੁਣ: ਗਰਮ, ਤੇਲੀਆ, ਭਾਰੀ
- ਤਿਲ — ਤੇਲੀਆ ਅਤੇ ਗਰਮ
- ਸਰ੍ਹੋਂ ਦਾ ਤੇਲ — ਵਾਤ-ਨਾਸ਼ਕ
- ਗੁੜ — ਮਿੱਠਾ ਅਤੇ ਗਰਮ
- ਅਦਰਕ, ਲਸਣ, ਕਾਲੀ ਮਿਰਚ
- ਮੱਕੀ ਅਤੇ ਬਾਜਰਾ
ਕਫ਼ ਸੰਤੁਲਨ ਲਈ
ਕਫ਼ ਨੂੰ ਰੋਕਣ ਲਈ: ਖੁਸ਼ਕ, ਹਲਕਾ, ਗਰਮ
- ਤੁਲਸੀ — ਕਫ਼-ਨਾਸ਼ਕ
- ਆਂਵਲਾ — ਕਫ਼ ਘਟਾਉਂਦਾ ਹੈ
- ਹਲਦੀ — ਕਫ਼ ਅਤੇ ਵਾਤ ਠੀਕ ਕਰਦੀ
ਬਸੰਤ ਰੁੱਤ ਦਾ ਮੂਲ ਸੁਭਾਅ
ਮੱਧਮ ਗਰਮੀ, ਹਲਕੀ ਨਮੀ ਅਤੇ ਖਿੜੇ ਫੁੱਲਾਂ ਦੀ ਰੁੱਤ। ਇਸ ਸਮੇਂ ਕਫ ਦੋਸ਼ ਪ੍ਰਧਾਨ ਹੁੰਦਾ ਹੈ — ਪ੍ਰਥਵੀ ਅਤੇ ਅਪ (ਪਾਣੀ) ਮਹਾਭੂਤ। ਕੁਦਰਤੀ ਰਸ: ਕਸ਼ਾਯ (Astringent)
| ਕੁਦਰਤੀ ਉਤਪਾਦ | ਕਸ਼ਾਯ ਪ੍ਰਭਾਵ |
|---|---|
| ਅਨਾਰ ਦਾ ਰਸ | ਅਧਿਕ ਨਮੀ ਸੋਖਦਾ, ਪਾਚਨ ਮਜ਼ਬੂਤ ਕਰਦਾ |
| ਜਾਮੁਨ | ਰਕਤ ਸ਼ੁੱਧੀ, ਕਫ਼ ਨਿਯੰਤ੍ਰਿਤ ਕਰਦਾ |
| ਕਰੀ ਪੱਤਾ | ਸਰੀਰ ਦੀ ਗਰਮੀ ਸੰਤੁਲਿਤ, ਕਫ਼ ਪਿਘਲਾਉਂਦਾ |
| ਆਂਵਲਾ | ਤਿੰਨੋਂ ਦੋਸ਼ਾਂ ਨੂੰ ਸੰਤੁਲਿਤ ਕਰਦਾ |
| ਪੁਦੀਨਾ | ਸਰੀਰ ਹਲਕਾ ਕਰਦਾ, ਕਫ਼ ਬਾਹਰ ਨਿਕਾਲਦਾ |
ਬਸੰਤ ਵਿੱਚ ਕਫ਼ ਕਿਉਂ ਵਧਦਾ ਹੈ? ਸਰਦੀ ਵਿੱਚ ਜਮਿਆ ਹੋਇਆ ਕਫ਼, ਗਰਮੀ ਆਉਣ 'ਤੇ ਪਿਘਲ ਕੇ ਸਰੀਰ ਵਿੱਚ ਫੈਲਣ ਲੱਗਦਾ ਹੈ। ਬਰਫ਼ ਪਿਘਲਦੀ ਹੈ, ਹਵਾ ਵਿੱਚ ਨਮੀ ਵਧਦੀ ਹੈ, ਅਤੇ ਭਾਰੀਪਨ ਦਾ ਗੁਣ ਵਧਦਾ ਹੈ — ਜੋ ਕਫ਼ ਦਾ ਮੂਲ ਗੁਣ ਹੈ।
🍽️ ਬਸੰਤ ਰੁੱਤ ਲਈ ਆਹਾਰ ਸਿਫਾਰਸ਼ਾਂ
ਕਿਉਂਕਿ ਕੁਦਰਤ ਆਪ ਹੀ ਕਸ਼ਾਯ ਰਸ ਪੈਦਾ ਕਰਦੀ ਹੈ, ਸਾਨੂੰ ਵੀ ਆਪਣੇ ਭੋਜਨ ਵਿੱਚ ਇਸਨੂੰ ਸ਼ਾਮਿਲ ਕਰਨਾ ਚਾਹੀਦਾ ਹੈ:
ਖਾਓ
ਬਚੋ
ਆਯੁਰਵੇਦ ਦੀ ਅਸਲ ਸਿੱਖਿਆ
ਕੁਦਰਤ ਨਾਲ ਚੱਲੋ, ਰੁੱਤ ਅਨੁਸਾਰ ਖਾਓ — ਤਾਂ ਸਰੀਰ ਆਪਣੇ ਆਪ ਸੰਤੁਲਿਤ ਰਹੇਗਾ। ਕੁਦਰਤ ਇੱਕ ਚਤੁਰ ਵੈਦ ਵਾਂਗੂ ਕੰਮ ਕਰਦੀ ਹੈ — ਜੋ ਦੋਸ਼ਾ ਵਧਦਾ ਹੈ, ਉਸ ਦੇ ਉਲਟ ਗੁਣਾਂ ਵਾਲੀਆਂ ਚੀਜ਼ਾਂ ਉਸੇ ਰੁੱਤ ਵਿੱਚ ਉਗਾਉਂਦੀ ਹੈ। ਸਾਡਾ ਕੰਮ ਹੈ ਕਿ ਇਸ ਕੁਦਰਤੀ ਸੰਤੁਲਨ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਇਸਦੀ ਪਾਲਣਾ ਕਰੀਏ।