ਚੰਦਰ ਮਹੀਨਾ, ਪੁਨਿਆਂ ਅਤੇ ਮੱਸਿਆ
🌙 ਚੰਦਰ ਮਹੀਨਾ ਕੀ ਹੁੰਦਾ ਹੈ?
ਚੰਦਰ ਮਹੀਨਾ ਉਹ ਸਮਾਂ ਹੈ ਜੋ ਚੰਦਰਮਾ ਨੂੰ ਧਰਤੀ ਦੁਆਲੇ ਇੱਕ ਚੱਕਰ ਪੂਰਾ ਕਰਨ ਵਿੱਚ ਲੱਗਦਾ ਹੈ — ਲਗਭਗ 29.5 ਦਿਨ। ਇਹ ਮੱਸਿਆ ਤੋਂ ਅਗਲੀ ਮੱਸਿਆ, ਜਾਂ ਪੂਰਨਮਾਸ਼ੀ ਤੋਂ ਅਗਲੀ ਪੂਰਨਮਾਸ਼ੀ ਤੱਕ ਦਾ ਸਮਾਂ ਹੁੰਦਾ ਹੈ। ਹਿੰਦੂ ਕੈਲੰਡਰ ਇਸੇ ਚੰਦਰ ਮਹੀਨੇ ਉੱਤੇ ਆਧਾਰਿਤ ਹੈ।
📅 ਤਿਥੀ ਅਤੇ ਚੰਦਰ ਮਹੀਨਾ
ਤਿੱਥੀ ਜੋਤਿਸ਼ ਗਣਨਾ ਵਿੱਚ ਸਮੇਂ ਦੀ ਇੱਕ ਇਕਾਈ ਹੈ। ਜਦੋਂ ਸੂਰਜ ਅਤੇ ਚੰਦਰਮਾ ਵਿਚਕਾਰ ਕੋਣੀ ਦੂਰੀ 12 ਡਿਗਰੀ ਬਦਲਦੀ ਹੈ, ਉਸਨੂੰ ਇੱਕ ਤਿਥੀ ਕਿਹਾ ਜਾਂਦਾ ਹੈ। ਤਿਥੀ ਦੀ ਮਿਆਦ ਹਰ ਰੋਜ਼ ਇੱਕੋ ਜਿਹੀ ਨਹੀਂ ਹੁੰਦੀ — ਇਹ ਲਗਭਗ 19 ਘੰਟੇ ਤੋਂ 26 ਘੰਟੇ ਤੱਕ ਹੋ ਸਕਦੀ ਹੈ। ਇੱਕ ਮਹੀਨੇ ਵਿੱਚ ਕੁੱਲ 30 ਤਿਥੀਆਂ ਹੁੰਦੀਆਂ ਹਨ।
ਚੰਦਰਮਾਂ ਦੀਆਂ ਇਹਨਾਂ 30 ਤਿਥੀਆਂ ਨੂੰ 15-15 ਦਿਨਾਂ ਦੇ ਦੋ ਪੱਕਸ਼ਾ ਵਿੱਚ ਵੰਡਿਆ ਗਿਆ ਹੈ: ਜਿੰਨਾ ਦੇ ਨਾਮ ਹਨ :-
ਸ਼ੁੱਕਲ ਪੱਕਸ਼
ਕ੍ਰਿਸ਼ਨ ਪੱਕਸ਼
☀️🌑 ਚੰਦਰਮਾ ਦੇ ਦੋ ਪੱਖ
ਚੰਦਰਮਾਂ ਦੀਆਂ 30 ਤਿਥੀਆਂ ਨੂੰ 15-15 ਦਿਨਾਂ ਦੇ ਦੋ ਪੱਕਸ਼ਾ ਵਿੱਚ ਵੰਡਿਆ ਗਿਆ ਹੈ:
(ਚੱਣਨਾ ਪੱਖ) — ਮੱਸਿਆ ਤੋਂ ਪੂਰਨਮਾਸ਼ੀ ਤੱਕ
- * ਚੰਦਰਮਾਂ ਵੱਧਦਾ ਹੈ
- * ਕਲਾਵਾਂ ਵਧਦੀਆਂ ਹਨ
- * ਰੋਸ਼ਨੀ ਵੱਧਦੀ ਜਾਂਦੀ ਹੈ
- * 15 ਤਿਥੀਆਂ — ਪ੍ਰਤਿਪਦਾ ਤੋਂ ਪੂਰਨਮਾਸ਼ੀ
(ਹਨੇਰਾ ਪੱਖ) — ਪੂਰਨਮਾਸ਼ੀ ਤੋਂ ਮੱਸਿਆ ਤੱਕ
- * ਚੰਦਰਮਾਂ ਘੱਟਦਾ ਹੈ
- * ਹਨੇਰਾ ਵਧਦਾ ਜਾਂਦਾ ਹੈ
- * ਕਲਾਵਾਂ ਘੱਟਦੀਆਂ ਹਨ
- * 15 ਤਿਥੀਆਂ — ਪ੍ਰਤਿਪਦਾ ਤੋਂ ਅਮਾਵਸਿਆ
☀️🌑 ਚੰਦਰਮਾ ਦਾ ਸ਼ੁੱਕਲ ਪੱਖ
ਪਹਿਲਾ ਪੱਖ-ਸ਼ੁੱਕਲ ਪਕਸ਼(ਚੱਣਨਾ ਪੱਖ)- ਇਹ ਚੰਦਰਮਾਂ ਦਾ ਚਾਣਨ ਵਾਲਾ ਪੱਖ ਹੁੰਦਾ ਹੈ। ਇਹ ਮੱਸਿਆ ਤੋਂ ਬਾਅਦ ਅਗਲੀ ਤਿਥੀ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਚੱਲਦਾ ਹੈ। ਇਸ ਪੱਖ ਵਿੱਚ ਚੰਦਰਮਾਂ ਵੱਧਦਾ ਹੈ। ਇਸ ਪੱਖ ਨੂੰ ਪੂਰਨ ਹੋਣ ਵਿੱਚ 15 ਤਿਥੀਆਂ ਲੱਗਦੀਆਂ ਹਨ ਜਿੰਨਾ ਦਾ ਨਾਮ ਅਤੇ ਵੇਰਵਾ ਹੇਠਾ ਦਿੱਤਾ ਗਿਆ ਹੈ-
| ਕ੍ਰਮ | ਤਿਥੀ ਦਾ ਨਾਮ | ਵਿਸਥਾਰ |
|---|---|---|
| 1 | 🌑ਪ੍ਰਤਿਪਦਾ |
ਅਮਾਵਸਿਆ ਤੋਂ ਬਾਅਦ ਪਹਿਲੀ ਤਿੱਥੀ। ਨਵੇਂ ਕੰਮਾਂ ਦੀ ਸ਼ੁਰੂਆਤ ਲਈ ਸ਼ੁਭ ਮੰਨਿਆ ਜਾਂਦਾ ਹੈ। |
| 2 | 🌑ਦਵਿਤੀਆ |
ਦੂਜੀ ਤਿਥੀ। ਚੰਦਰਮਾ ਦਾ ਪਤਲਾ ਚਾਪ ਦਿਖਾਈ ਦਿੰਦਾ ਹੈ। ਚੰਦ੍ਰ ਦਰਸ਼ਨ ਦਾ ਮਹੱਤਵ |
| 3 | 🌒ਤ੍ਰਿਤੀਆ |
ਤੀਜੀ ਤਿਥੀ। ਔਰਤਾਂ ਲਈ ਖਾਸ ਤਿਉਹਾਰ। ਹਰਿਤਾਲਿਕਾ ਤੀਜ ਇਸ ਤਿਥੀ ਨੂੰ ਆਉਂਦੀ ਹੈ। |
| 4 | 🌒ਚਤੁਰਥੀ |
ਚੌਥੀ ਤਿਥੀ। ਗਣੇਸ਼ ਚਤੁਰਥੀ ਇਸ ਤਿਥੀ ਨੂੰ ਮਨਾਈ ਜਾਂਦੀ ਹੈ। |
| 5 | 🌒ਪੰਚਮੀ |
ਪੰਜਵੀਂ ਤਿਥੀ। ਨਾਗ ਪੰਚਮੀ ਇਸ ਤਿਥੀ ਨੂੰ ਮਨਾਈ ਜਾਂਦੀ ਹੈ। |
| 6 | 🌒ਸ਼ਸ਼ਠੀ |
ਛੇਵੀਂ ਤਿਥੀ। ਕਾਰਤੀਕੇਯ (ਮੁਰੁਗਨ) ਦੀ ਪੂਜਾ ਦਾ ਦਿਨ ਮੰਨਿਆ ਜਾਂਦਾ ਹੈ। |
| 7 | 🌓ਸਪਤਮੀ |
ਸੱਤਵੀਂ ਤਿਥੀ। ਸੂਰਜ ਦੇਵਤਾ ਨਾਲ ਸੰਬੰਧਿਤ ਤਿਥੀ। |
| 8 | 🌓ਅਸ਼ਟਮੀ |
ਅੱਠਵੀਂ ਤਿਥੀ। ਦੁਰਗਾ ਅਸ਼ਟਮੀ ਕ੍ਰਿਸ਼ਨ ਜਨਮ ਅਸ਼ਟਮੀ ਇਸ ਤਿਥੀ ਨੂੰ ਆਉਂਦੀਆਂ ਹਨ। |
| 9 | 🌔ਨਵਮੀ |
ਨੌਵੀਂ ਤਿਥੀ। ਰਾਮ ਨੌਮੀ (ਭਗਵਾਨ ਰਾਮ ਦਾ ਜਨਮਦਿਨ) ਇਸ ਤਿਥੀ ਨੂੰ ਮਨਾਈ ਜਾਂਦੀ ਹੈ। |
| 10 | 🌔ਦਸ਼ਮੀ |
ਦਸਵੀਂ ਤਿਥੀ। ਵਿਜਯਾ ਦਸ਼ਮੀ (ਦੁਸਹਿਰਾ) ਇਸ ਤਿਥੀ ਨੂੰ ਮਨਾਇਆ ਜਾਂਦਾ ਹੈ। |
| 11 | 🌔ਏਕਾਦਸ਼ੀ |
ਗਿਆਰਵੀਂ ਤਿਥੀ। ਵਿਸ਼ਨੂੰ ਭਗਤਾਂ ਲਈ ਵਰਤ ਦਾ ਪਵਿੱਤਰ ਦਿਨ |
| 12 | 🌔ਦਵਾਦਸ਼ੀ |
ਬਾਰਵੀਂ ਤਿਥੀ। ਏਕਾਦਸ਼ੀ ਦੇ ਵਰਤ ਦਾ ਪਾਰਨ (ਸਮਾਪਤੀ) ਇਸ ਦਿਨ ਕੀਤੀ ਜਾਂਦੀ ਹੈ। |
| 13 | 🌔ਤ੍ਰਯੋਦਸ਼ੀ |
ਤੇਰਵੀਂ ਤਿਥੀ। ਧਨਤੇਰਸ ਇਸ ਤਿਥੀ ਨੂੰ ਆਉਂਦੀ ਹੈ। ਯਮ ਦੇਵਤਾ ਨਾਲ ਸੰਬੰਧਿਤ। |
| 14 | 🌔ਚਤੁਰਦਸ਼ੀ |
ਚੌਦਵੀਂ ਤਿਥੀ। ਮਹਾਸ਼ਿਵਰਾਤਰੀ ਇਸ ਦਿਨ ਆਉਂਦੀ ਹੈ। |
| 15 | 🌕ਪੂਰਨਿਮਾ (ਪੂਰਨਮਾਸ਼ੀ) |
ਪੱਖ ਦੀ ਆਖਰੀ ਤਿਥੀ। ਚੰਦਰਮਾ ਪੂਰੀ ਤਰ੍ਹਾਂ ਗੋਲ ਦਿਖਾਈ ਦਿੰਦਾ ਹੈ। ਗੁਰੂ ਪੂਰਨਿਮਾ ਬੁੱਧ ਪੂਰਨਿਮਾ ਆਦਿ ਇਸ ਦਿਨ ਆਉਂਦੇ ਹਨ। |
☀️🌑ਸ਼ੁੱਕਲ ਪੱਖ ਵਿੱਚ ਤਿੱਥੀਵਾਰ ਚੰਨ ਦੀਆਂ ਕਲਾਵਾਂ
☀️🌑 ਚੰਦਰਮਾ ਦਾ ਕ੍ਰਿਸ਼ਨ ਪੱਖ
ਇਹ ਚੰਦਰਮਾਂ ਦਾ ਹਨੇਰੇ ਵਾਲਾ ਪੱਖ ਹੈ। ਇਹ ਪੂਰਨਮਾਸ਼ੀ ਤੋਂ ਬਾਅਦ ਅਗਲੀ ਤਿਥੀ ਤੋਂ ਸ਼ੁਰੂ ਹੁੰਦਾ ਹੈ ਅਤੇ ਮੱਸਿਆ ਤੱਕ ਚੱਲਦਾ ਹੈ। ਇਸ ਸਮੇਂ ਚੰਦਰਮਾ ਘੱਟਦਾ ਹੈ — ਯਾਨੀ ਹਨੇਰਾ ਵਧਦਾ ਜਾਂਦਾ ਹੈ। ਇਸ ਪੱਖ ਨੂੰ ਪੂਰਨ ਹੋਣ ਵਿੱਚ ਵੀ 15 ਤਿਥੀਆਂ ਲੱਗਦੀਆਂ ਹਨ ਜਿੰਨਾ ਦਾ ਨਾਮ ਅਤੇ ਵੇਰਵਾ ਹੇਠਾ ਦਿੱਤਾ ਗਿਆ ਹੈ-
| ਕ੍ਰਮ | ਤਿਥੀ ਦਾ ਨਾਮ | ਵਿਸਥਾਰ |
|---|---|---|
| 1 | 🌖ਪ੍ਰਤਿਪਦਾ |
ਪੂਰਨੀਮਾਂ ਤੋਂ ਬਾਅਦ ਪਹਿਲੀ ਤਿੱਥੀ। ਚੰਦਰਮਾ ਦਾ ਘੱਟਣਾ ਸ਼ੁਰੂ ਹੁੰਦਾ ਹੈ। |
| 2 | 🌖ਦਵਿਤੀਆ |
ਦੂਜੀ ਤਿਥੀ। ਚੰਦਰਮਾ ਦਾ ਆਕਾਰ ਹੌਲੀ-ਹੌਲੀ ਛੋਟਾ ਹੋਣ ਲੱਗਦਾ ਹੈ। |
| 3 | 🌖ਤ੍ਰਿਤੀਆ |
ਤੀਜੀ ਤਿਥੀ। ਇਸ ਪੱਖ ਦੀ ਤੀਜ ਵੀ ਕੁਝ ਖੇਤਰਾਂ ਵਿੱਚ ਪਵਿੱਤਰ ਮੰਨੀ ਜਾਂਦੀ ਹੈ। |
| 4 | 🌗ਚਤੁਰਥੀ |
ਚੌਥੀ ਤਿਥੀ। ਗਣੇਸ਼ ਜੀ ਦੀ ਪੂਜਾ ਦਾ ਖਾਸ ਦਿਨ। |
| 5 | 🌗ਪੰਚਮੀ |
ਪੰਜਵੀਂ ਤਿਥੀ। ਕਾਲੇ ਪੱਖ ਦੀ ਪੰਚਮੀ ਪਿਤਰਾਂ ਦੀ ਸ਼ਾਂਤੀ ਲਈ ਕੰਮ ਆਉਂਦੀ ਹੈ। |
| 6 | 🌗ਸ਼ਸ਼ਠੀ |
ਛੇਵੀਂ ਤਿਥੀ। ਇਸ ਪੱਖ ਦੀ ਛੇਵੀਂ ਤਿਥੀ ਸ਼ਾਂਤੀ ਕਾਰਜਾਂ ਲਈ ਵਰਤੀ ਜਾਂਦੀ ਹੈ। |
| 7 | 🌗ਸਪਤਮੀ |
ਸੱਤਵੀਂ ਤਿਥੀ। ਇਸ ਪੱਖ ਵਿੱਚ ਪਿਤਰ ਸੰਬੰਧੀ ਕੰਮਾਂ ਦਾ ਮਹੱਤਵ ਵਧਦਾ ਹੈ। |
| 8 | 🌘ਅਸ਼ਟਮੀ |
ਅੱਠਵੀਂ ਤਿਥੀ। ਮਾਂ ਕਾਲੀ ਦੀ ਪੂਜਾ ਇਸ ਤਿਥੀ ਨੂੰ ਕੀਤੀ ਜਾਂਦੀ ਹੈ। |
| 9 | 🌘ਨਵਮੀ |
ਨੌਵੀਂ ਤਿਥੀ। ਪਿਤਰ ਪੱਖ ਵਿੱਚ ਮ੍ਰਿਤ ਆਤਮਾਵਾਂ ਲਈ ਸ਼ਰਾਧ ਕੀਤੇ ਜਾਂਦੇ ਹਨ। |
| 10 | 🌘ਦਸ਼ਮੀ |
ਦਸਵੀਂ ਤਿਥੀ। ਪਿਤਰ ਪੱਖ ਦੀ ਦਸਵੀਂ ਵਿੱਚ ਦਸਾਂ ਦਿਸ਼ਾਵਾਂ ਦੀ ਪੂਜਾ ਹੁੰਦੀ ਹੈ। |
| 11 | 🌘ਏਕਾਦਸ਼ੀ |
ਗਿਆਰਵੀਂ ਤਿਥੀ। ਇਹ ਵੀ ਵਰਤ ਲਈ ਪਵਿੱਤਰ ਹੈ। ਨਿਰਜਲਾ ਏਕਾਦਸ਼ੀ ਇਸ ਪੱਖ ਵਿੱਚ ਆਉਂਦੀ ਹੈ। |
| 12 | 🌘ਦਵਾਦਸ਼ੀ |
ਬਾਰਵੀਂ ਤਿਥੀ। ਵਰਤ ਤੋੜਨ ਅਤੇ ਦਾਨ ਕਰਨ ਦਾ ਦਿਨ। |
| 13 | 🌘ਤ੍ਰਯੋਦਸ਼ੀ |
ਤੇਰਵੀਂ ਤਿਥੀ। ਧਨਤੇਰਸ ਇਸ ਤਿਥੀ ਨੂੰ ਆਉਂਦੀ ਹੈ। ਯਮ ਦੇਵਤਾ ਨਾਲ ਸੰਬੰਧਿਤ। |
| 14 | 🌘ਚਤੁਰਦਸ਼ੀ |
ਚੌਦਵੀਂ ਤਿਥੀ। ਮਹਾਸ਼ਿਵਰਾਤਰੀ ਇਸ ਦਿਨ ਆਉਂਦੀ ਹੈ। |
| 15 | 🌑ਮੱਸਿਆ (ਅਮਾਵਸਿਆ) |
ਪੱਖ ਦੀ ਆਖਰੀ ਤਿਥੀ — ਪੰਦਰਵੀਂ। ਚੰਦਰਮਾ ਪੂਰੀ ਤਰ੍ਹਾਂ ਅਲੋਪ ਹੋ ਜਾਂਦਾ ਹੈ। ਪਿਤਰਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ਰਾਧ ਅਤੇ ਤਰਪਣ ਕੀਤੇ ਜਾਂਦੇ ਹਨ। |
☀️🌑ਕ੍ਰਿਸ਼ਨ ਪੱਖ ਵਿੱਚ ਤਿੱਥੀਵਾਰ ਚੰਨ ਦੀਆਂ ਕਲਾਵਾਂ
🌿 ਆਯੂਰਵੇਦ ਅਤੇ ਚੰਦਰਮਾ ਦਾ ਮੂਲ ਸਿਧਾਂਤ
ਆਯੂਰਵੇਦ ਅਨੁਸਾਰ ਚੰਦਰਮਾ ਸਿੱਧਾ ਜਲ ਤੱਤ, ਕਫ਼ ਦੋਸ਼, ਮਨ ਅਤੇ ਓਜਸ (ਜੀਵਨ-ਸ਼ਕਤੀ) ਨੂੰ ਪ੍ਰਭਾਵਿਤ ਕਰਦਾ ਹੈ।
🌒 ਸ਼ੁਕਲ ਪੱਖ — ਵਧਦੇ ਚੰਦ ਦਾ ਪ੍ਰਭਾਵ
🫀 ਸਰੀਰਕ ਅਸਰ
ਸਰੀਰ ਵਿੱਚ ਤਰਲ ਪਦਾਰਥ ਵੱਧਦੇ ਹਨ — ਖੂਨ, ਲਸਿਕਾ, ਹਾਰਮੋਨ। ਕਫ਼ ਦੋਸ਼ ਵੱਧਦਾ ਹੈ ਅਤੇ ਪੋਸ਼ਣ ਅਤੇ ਬਲ ਵਧਦਾ ਹੈ। ਜੜੀ-ਬੂਟੀਆਂ ਵਿੱਚ ਔਸ਼ਧੀ ਗੁਣ ਵੱਧਦੇ ਹਨ। ਜਖਮ ਅਤੇ ਟੁੱਟੀਆਂ ਹੱਡੀਆਂ ਜਲਦੀ ਭਰਦੀਆਂ ਹਨ।
✅ ਆਯੂਰਵੈਦਿਕ ਨਿਰਦੇਸ਼
✅ ਟੌਨਿਕ ਅਤੇ ਰਸਾਇਣ ਦਵਾਈਆਂ ਲੈਣ ਦਾ ਵਧੀਆ ਸਮਾਂ
✅ ਅਭਿਅੰਗ (ਤੇਲ ਮਾਲਿਸ਼) ਵਧੇਰੇ ਲਾਭਕਾਰੀ
✅ ਦੁੱਧ, ਘਿਓ, ਪੋਸ਼ਟਿਕ ਭੋਜਨ
✅ ਬਨਸਪਤੀ ਇਕੱਠੀ ਕਰਨ ਦਾ ਉੱਤਮ ਸਮਾਂ
⚠️ ਕਫ਼-ਰੋਗੀਆਂ ਲਈ ਸਾਵਧਾਨੀ ਜ਼ਰੂਰੀ
🌖 ਕ੍ਰਿਸ਼ਨ ਪੱਖ — ਘੱਟਦੇ ਚੰਦ ਦਾ ਪ੍ਰਭਾਵ
🫀 ਸਰੀਰਕ ਅਸਰ
ਸਰੀਰ ਵਿੱਚ ਤਰਲ ਘੱਟਦੇ ਹਨ — ਹਲਕਾਪਣ ਆਉਂਦਾ ਹੈ। ਵਾਤ ਅਤੇ ਪਿੱਤ ਦੀ ਸਰਗਰਮੀ ਵੱਧਦੀ ਹੈ। ਪਾਚਣ ਸ਼ਕਤੀ (ਅਗਨੀ) ਵਧੇਰੇ ਤੀਖਣ ਹੁੰਦੀ ਹੈ। ਸਰੀਰ ਵਿੱਚੋਂ ਜ਼ਹਿਰੀਲੇ ਤੱਤ ਕੱਢਣਾ ਸੌਖਾ।
✅ ਆਯੂਰਵੈਦਿਕ ਨਿਰਦੇਸ਼
✅ ਪੰਚਕਰਮ (ਸਰੀਰ ਸ਼ੁੱਧੀ) ਦਾ ਸਹੀ ਸਮਾਂ
✅ ਵਮਨ, ਵਿਰੇਚਨ ਵਧੇਰੇ ਅਸਰਦਾਰ
✅ ਵਰਤ ਅਤੇ ਹਲਕਾ ਭੋਜਨ ਲਾਹੇਵੰਦ
✅ ਭਾਰ ਘਟਾਉਣ ਦੇ ਉਪਾਅ ਵਧੇਰੇ ਕਾਰਗਰ
⚠️ ਵਾਤ-ਰੋਗੀਆਂ ਲਈ ਵਾਧੂ ਦੇਖਭਾਲ ਦੀ ਲੋੜ
🌕 ਵਿਸ਼ੇਸ਼ ਤਿਥੀਆਂ ਦਾ ਆਯੂਰਵੈਦਿਕ ਮਹੱਤਵ
🌕 ਪੂਰਨਮਾਸ਼ੀ (15ਵੀਂ ਤਿਥੀ)
- ਸਰੀਰ ਵਿੱਚ ਤਰਲ ਅਤੇ ਊਰਜਾ ਸਭ ਤੋਂ ਵੱਧ
- ਭਾਵਨਾਵਾਂ ਤੀਬਰ ਹੁੰਦੀਆਂ ਹਨ
- ਕਫ਼ ਅਤੇ ਪਿੱਤ ਦੋਸ਼ ਵੱਧ ਹੁੰਦੇ ਹਨ
- ਮਾਨਸਿਕ ਰੋਗ ਭੜਕ ਸਕਦੇ ਹਨ
- ਏਕਾਦਸ਼ੀ ਪਾਚਣ ਪ੍ਰਣਾਲੀ ਨੂੰ ਆਰਾਮ ਦੇਣ ਦਾ ਸਮਾਂ।
- ਵਰਤ ਰੱਖਣਾ ਸਭ ਤੋਂ ਵੱਧ ਫ਼ਾਇਦੇਮੰਦ
- ਧਿਆਨ ਅਤੇ ਪ੍ਰਾਣਾਯਾਮ ਕਰੋ।
🌑 ਅਮਾਵਸਿਆ (15ਵੀਂ ਤਿਥੀ)
- ਸਰੀਰ ਵਿੱਚ ਤਰਲ ਸਭ ਤੋਂ ਘੱਟ
- ਵਾਤ ਦੋਸ਼ ਪ੍ਰਬਲ ਹੁੰਦਾ ਹੈ
- ਨੀਂਦ ਅਤੇ ਮਨ ਅਸਥਿਰ ਹੋ ਸਕਦੇ ਹਨ
- ਤੇਲ ਮਾਲਿਸ਼ ਅਤੇ ਗਰਮ ਭੋਜਨ ਦੀ ਸਲਾਹ
🌔 ਏਕਾਦਸ਼ੀ (ਸ਼ੁੱਕਲ ਪੱਖ) (11ਵੀਂ)
- ਪਾਚਣ ਪ੍ਰਣਾਲੀ ਨੂੰ ਆਰਾਮ ਦੇਣ ਦਾ ਸਮਾਂ
- ਵਰਤ ਰੱਖਣਾ ਸਭ ਤੋਂ ਵੱਧ ਫ਼ਾਇਦੇਮੰਦ
- ਧਿਆਨ ਅਤੇ ਪ੍ਰਾਣਾਯਾਮ ਦਾ ਅਭਿਆਸ ਕਰੋ
🌘 ਏਕਾਦਸ਼ੀ (ਕ੍ਰਿਸ਼ਨ ਪੱਖ) (11ਵੀਂ)
- ਪਾਚਣ ਪ੍ਰਣਾਲੀ ਨੂੰ ਆਰਾਮ ਦੇਣ ਦਾ ਸਮਾਂ
- ਵਰਤ ਰੱਖਣਾ ਸਭ ਤੋਂ ਵੱਧ ਫ਼ਾਇਦੇਮੰਦ
- ਧਿਆਨ ਅਤੇ ਪ੍ਰਾਣਯਾਮ ਕਰੋ
ਸਾਰ: ਆਯੂਰਵੇਦ ਮਨੁੱਖੀ ਸਰੀਰ ਨੂੰ ਕੁਦਰਤ ਦਾ ਹਿੱਸਾ ਮੰਨਦਾ ਹੈ। ਜਿਵੇਂ ਸਮੁੰਦਰ ਵਿੱਚ ਚੰਦਰਮਾ ਕਾਰਨ ਲਹਿਰਾਂ ਉੱਠਦੀਆਂ ਹਨ, ਉਸੇ ਤਰ੍ਹਾਂ ਮਨੁੱਖੀ ਸਰੀਰ ਦੇ ਤਰਲ ਪਦਾਰਥ ਅਤੇ ਊਰਜਾ ਵੀ ਚੰਦਰ-ਚੱਕਰ ਨਾਲ ਬਦਲਦੇ ਰਹਿੰਦੇ ਹਨ।
ਇਸ ਲੈਅ ਨੂੰ ਸਮਝ ਕੇ ਜੀਵਨ ਜਿਉਣਾ ਹੀ ਆਯੂਰਵੇਦ ਦਾ ਮੂਲ ਸੁਨੇਹਾ ਹੈ।