ਆਯੁਰਵੇਦ · ਦਿਨਚਰਿਆ
ਬ੍ਰਹਮ ਮਹੂਰਤ
ਅੰਮ੍ਰਿਤ ਵੇਲਾ — ਪਰਮਾਤਮਾ ਦਾ ਸਮਾਂ
✦ ✦ ✦
"ब्राह्मे मुहूर्ते उत्तिष्ठेत् स्वस्थो रक्षार्थमायुषः।"
ਸਿਹਤਮੰਦ ਮਨੁੱਖ ਨੂੰ ਆਪਣੀ ਆਯੂ ਦੀ ਰੱਖਿਆ ਲਈ ਬ੍ਰਹਮ ਮੁਹੂਰਤ ਵਿੱਚ ਉਠਣਾ ਚਾਹੀਦਾ ਹੈ।
ਭਾਰਤੀ ਜੋਤਿਸ਼ ਅਨੁਸਾਰ ਇੱਕ ਦਿਨ-ਰਾਤ (24 ਘੰਟੇ) ਨੂੰ 30 ਮਹੂਰਤ ਵਿੱਚ ਵੰਡਿਆ ਗਿਆ ਹੈ — ਦਿਨ ਦੇ 15 ਅਤੇ ਰਾਤ ਦੇ 15, ਹਰੇਕ ਮਹੂਰਤ 48 ਮਿੰਟ ਦਾ ਹੁੰਦਾ ਹੈ। ਬ੍ਰਹਮ ਮਹੂਰਤ 29ਵਾਂ ਮਹੂਰਤ ਹੈ — ਰਾਤ ਦੇ ਅੰਤਲੇ ਪਹਿਰ ਦਾ ਉਹ ਪਵਿੱਤਰ ਸਮਾਂ ਜੋ ਸਭ ਤੋਂ ਸ੍ਰੇਸ਼ਟ ਅਤੇ ਦੈਵੀ ਮੰਨਿਆ ਜਾਂਦਾ ਹੈ। ਇਹ ਸੂਰਜ ਚੜ੍ਹਨ ਤੋਂ ਲਗਭਗ 1 ਘੰਟਾ 36 ਮਿੰਟ ਪਹਿਲਾਂ ਸ਼ੁਰੂ ਅਤੇ 48 ਮਿੰਟ ਪਹਿਲਾਂ ਖਤਮ ਹੁੰਦਾ ਹੈ। ਅੰਮ੍ਰਿਤ ਵੇਲੇ ਦਾ ਇਹ ਸਮਾਂ ਰੁੱਤਾਂ ਅਤੇ ਮਹੀਨਿਆਂ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ। ਆਮ ਤੌਰ ਤੇ ਬ੍ਰਹਮ ਮਹੂਰਤ ਦਾ ਸਮਾਂ ਸਵੇਰੇ 4:00 ਵਜੇ ਤੋਂ 6:30 ਵਜੇ ਦੇ ਵਿਚਕਾਰ ਹੁੰਦਾ ਹੈ। ਜਿਵੇਂ ਕਿ ਹੇਠਾਂ ਸਾਰਨੀ ਵਿੱਚ ਦਰਸਾਇਆ ਗਿਆ ਹੈ।
📅 ਮਹੀਨੇਵਾਰ ਬ੍ਰਹਮ ਮਹੂਰਤ
ਮਹੀਨਾ ਬ੍ਰਹਮ ਮਹੂਰਤ ਦਾ ਸਮਾਂ
ਜਨਵਰੀ 5:30 ਤੋਂ 6:30 ਦੇ ਵਿੱਚ
ਫਰਵਰੀ5:00 ਤੋਂ 6:30 ਦੇ ਵਿੱਚ
ਮਾਰਚ4:30 ਤੋਂ 6:00 ਦੇ ਵਿੱਚ
ਅਪ੍ਰੈਲ4:00 ਤੋਂ 5:30 ਦੇ ਵਿੱਚ
ਮਈ4:00 ਤੋਂ 5:00 ਦੇ ਵਿੱਚ
ਜੂਨ4:00 ਤੋਂ 5:00 ਦੇ ਵਿੱਚ
ਜੁਲਾਈ4:00 ਤੋਂ 5:00 ਦੇ ਵਿੱਚ
ਅਗਸਤ4:00 ਤੋਂ 5:30 ਦੇ ਵਿੱਚ
ਸਤੰਬਰ4:30 ਤੋਂ 5:30 ਦੇ ਵਿੱਚ
ਅਕੂਤਬਰ4:30 ਤੋਂ 5:45 ਦੇ ਵਿੱਚ
ਨਵੰਬਰ4:45 ਤੋਂ 6:00 ਦੇ ਵਿੱਚ
ਦਸੰਬਰ5:00 ਤੋਂ 6:30 ਦੇ ਵਿੱਚ

🌿 ਰੁੱਤਾਂ ਅਨੁਸਾਰ ਬ੍ਰਹਮ ਮਹੂਰਤ
ਰੁੱਤ ਮਹੀਨੇ ਬ੍ਰਹਮ ਮਹੂਰਤ ਦਾ ਸਮਾਂ
□ ਵਸੰਤ (Spring)20 ਫਰਵਰੀ – 20 ਅਪ੍ਰੈਲ#
☀ ਗਰੀਸ਼ਮ (Summer)20 ਅਪ੍ਰੈਲ –21 ਜੂਨ#
🌧 ਵਰਖਾ (Monsoon)21 ਜੂਨ –20 ਅਗਸਤ#
□ ਸ਼ਰਦ (Autumn)20 ਅਗਸਤ –20 ਅਕਤੂਬਰ#
≃ ਹੇਮੰਤ (Pre-winter) 20 ਅਕਤੂਬਰ –21 ਦਸੰਬਰ#
❄ ਸ਼ਿਸ਼ਿਰ (Winter)21 ਦਸੰਬਰ –20 ਫ਼ਰਵਰੀ#
🔬 ਵਿਗਿਆਨਕ ਮਹੱਤਵ
🌬️
ਆਕਸੀਜਨ
ਇਸ ਸਮੇਂ ਹਵਾ ਵਿੱਚ ਆਕਸੀਜਨ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ
🧠
ਦਿਮਾਗ਼
ਮਨ ਸ਼ਾਂਤ ਅਤੇ ਤਾਜ਼ਾ ਹੁੰਦਾ ਹੈ, ਯਾਦਾਸ਼ਤ ਤੇਜ਼ ਹੁੰਦੀ ਹੈ
⚗️
ਹਾਰਮੋਨ
ਮੇਲਾਟੋਨਿਨ ਅਤੇ ਕੋਰਟੀਸੋਲ ਦਾ ਸੰਤੁਲਨ ਸਹੀ ਹੁੰਦਾ ਹੈ
ਜੀਵ-ਘੜੀ
ਸਰੀਰ ਦੀ Biological Clock ਸਭ ਤੋਂ ਵਧੀਆ ਕੰਮ ਕਰਦੀ ਹੈ
🕊️
ਸ਼ੋਰ-ਰਹਿਤ
ਵਾਤਾਵਰਣ ਬਿਲਕੁਲ ਸ਼ਾਂਤ ਹੁੰਦਾ ਹੈ, ਧਿਆਨ ਲਾਉਣਾ ਆਸਾਨ ਹੁੰਦਾ ਹੈ
🙏 ਅਧਿਆਤਮਿਕ ਮਹੱਤਵ
"ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ"
— ਜਪੁਜੀ ਸਾਹਿਬ

ਅਧਿਆਤਮਿਕ ਪੱਖ ਤੋਂ ਇਹ ਸਮਾਂ ਪੂਜਾ, ਧਿਆਨ ਅਤੇ ਯੋਗ ਲਈ ਸਰਵੋਤਮ ਮੰਨਿਆ ਜਾਂਦਾ ਹੈ। ਸਿੱਖ ਧਰਮ ਵਿੱਚ ਵੀ ਇਸ ਸਮੇਂ ਅੰਮ੍ਰਿਤ ਵੇਲੇ ਦੀ ਬਾਣੀ ਪੜ੍ਹਨ ਦੀ ਪਰੰਪਰਾ ਹੈ।

ਬ੍ਰਹਮ ਮਹੂਰਤ
🕔 ਕੀ ਕਰਨਾ ਚਾਹੀਦਾ / ਕੀ ਨਹੀਂ
✅ ਕਰਨ ਵਾਲੇ ਕੰਮ
  • ਧਿਆਨ (Meditation) ਕਰਨਾ
  • ਪ੍ਰਾਰਥਨਾ ਅਤੇ ਬਾਣੀ ਪੜ੍ਹਨਾ
  • ਯੋਗਾ ਅਤੇ ਪ੍ਰਾਣਾਯਾਮ ਕਰਨਾ
  • ਪੜ੍ਹਾਈ ਅਤੇ ਸਵੈ-ਚਿੰਤਨ
  • ਸੈਰ ਅਤੇ ਤਾਜ਼ੀ ਹਵਾ ਵਿੱਚ ਸਾਹ ਲੈਣਾ
  • ਠੰਡੇ ਪਾਣੀ ਨਾਲ ਇਸ਼ਨਾਨ ਕਰਨਾ
❌ ਨਾ ਕਰਨ ਵਾਲੇ ਕੰਮ
  • ਮੋਬਾਈਲ ਫ਼ੋਨ ਦੀ ਵਰਤੋਂ
  • ਭਾਰੀ ਭੋਜਨ ਖਾਣਾ
  • ਨਕਾਰਾਤਮਕ ਵਿਚਾਰ ਕਰਨਾ
  • ਸੌਣਾ (ਆਲਸ ਵਧਦਾ ਹੈ)
💛 ਬ੍ਰਹਮ ਮਹੂਰਤ ਦੇ ਲਾਭ
  • ਮਨ ਦੀ ਸ਼ਾਂਤੀ ਮਿਲਦੀ ਹੈ
  • ਦਿਨ ਭਰ ਊਰਜਾ ਬਣੀ ਰਹਿੰਦੀ ਹੈ
  • ਇਕਾਗਰਤਾ ਵਧਦੀ ਹੈ
  • ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ
  • ਸਕਾਰਾਤਮਕ ਸੋਚ ਵਿਕਸਿਤ ਹੁੰਦੀ ਹੈ
  • ਉਮਰ ਵਧਦੀ ਹੈ ਅਤੇ ਚਿਹਰੇ ਉੱਤੇ ਚਮਕ ਆਉਂਦੀ ਹੈ
ਬ੍ਰਹਮ ਮਹੂਰਤ ਸਿਰਫ਼ ਇੱਕ ਧਾਰਮਿਕ ਮਾਨਤਾ ਨਹੀਂ — ਵਿਗਿਆਨਕ ਤੌਰ 'ਤੇ ਵੀ ਇਹ ਦਿਨ ਦਾ ਸਭ ਤੋਂ ਕੀਮਤੀ ਅਤੇ ਫਲਦਾਇਕ ਸਮਾਂ ਹੈ।
ਬ੍ਰਹਮ ਮਹੂਰਤ